ਮਮਤਾ ਬੈਨਰਜੀ ਨੇ ਬੰਗਾਲ ''ਚ ਲਿਆਂਦਾ ਸਿਆਸੀ ਭੂਚਾਲ ! ਕਿਹਾ- ''ਨਹੀਂ ਦੇਵਾਂਗੀ ਅਸਤੀਫ਼ਾ...''

Tuesday, May 05, 2026 - 04:55 PM (IST)

ਮਮਤਾ ਬੈਨਰਜੀ ਨੇ ਬੰਗਾਲ ''ਚ ਲਿਆਂਦਾ ਸਿਆਸੀ ਭੂਚਾਲ ! ਕਿਹਾ- ''ਨਹੀਂ ਦੇਵਾਂਗੀ ਅਸਤੀਫ਼ਾ...''

ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਅਸਤੀਫ਼ਾ ਦੇਣ ਲਈ ਰਾਜਭਵਨ ਨਹੀਂ ਜਾਵੇਗੀ। ਮਮਤਾ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ,''ਅਸੀਂ ਚੋਣਾਂ ਹਾਰੇ ਨਹੀਂ ਹਾਂ, ਹਰਾਇਆ ਗਿਆ ਹੈ।'' ਮਮਤਾ ਨੇ ਕਿਹਾ,''ਇਹ ਭਾਜਪਾ ਅਤੇ ਚੋਣ ਕਮਿਸ਼ਨ ਦੀ ਮਿਲੀਭਗਤ ਦਾ ਨਤੀਜਾ ਹੈ। ਉਨ੍ਹਾਂ ਨੇ ਕਾਊਂਟਿੰਗ ਸੈਂਟਰ ਤੱਕ ਕਬਜ਼ਾ ਕਰ ਲਿਆ। ਮੇਰੇ ਪੇਟ ਅਤੇ ਪਿੱਠ 'ਤੇ ਲੱਤ ਮਾਰੀ। ਧੱਕਾ ਦੇ ਕੇ ਬਾਹਰ ਕੱਢਿਆ।

ਮਮਤਾ ਨੇ ਦੋਸ਼ ਲਗਾਇਆ ਕਿ ਭਾਜਪਾ ਅਤੇ ਚੋਣਾਂ ਨੇ SIR ਦੇ ਬਹਾਨੇ 100 ਸੀਟਾਂ ਲੁੱਟੀਆਂ। ਮਮਤਾ ਨੇ ਕਿਹਾ ਕਿ ਮੇਰੇ ਅਸਤੀਫ਼ਾ ਦੇਣ ਦਾ ਸਵਾਲ ਹੀ ਨਹੀਂ ਉੱਠਦਾ, ਸਾਨੂੰ ਜਨਤਾ ਦੇ ਜਨਾਦੇਸ਼ ਨਾਲ ਨਹੀਂ ਸਗੋਂ ਸਾਜਿਸ਼ ਨਾਲ ਹਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਊਂਟਿੰਗ ਕੇਂਦਰਾਂ ਦੇ ਬਾਹਰ ਕੇਂਦਰੀ ਫ਼ੋਰਸ ਦੇ ਜਵਾਨਾਂ ਨੇ ਗੁੰਡਿਆਂ ਵਰਗਾ ਰਵੱਈਆ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News