ਨੀਤੀ ਆਯੋਗ ਦੀ ਬੈਠਕ ''ਚ ਮਮਤਾ ਦਾ ''ਅਪਮਾਨ'' ਲੋਕਤੰਤਰ ਲਈ ਚੰਗਾ ਨਹੀਂ : ਸੰਜੇ ਰਾਊਤ

Sunday, Jul 28, 2024 - 02:45 PM (IST)

ਮੁੰਬਈ (ਭਾਸ਼ਾ)- ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਨੇਤਾ ਸੰਜੇ ਰਾਊਤ ਨੇ ਐਤਵਾਰ ਨੂੰ ਕਿਹਾ ਕਿ ਨਵੀਂ ਦਿੱਲੀ 'ਚ ਇਕ ਦਿਨ ਪਹਿਲੇ ਹੋਈ ਨੀਤੀ ਆਯੋਗ ਦੀ ਬੈਠਕ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ 'ਅਪਮਾਨ' ਲੋਕਤੰਤਰ ਲਈ ਚੰਗਾ ਨਹੀਂ ਹੈ। ਸੰਜੇ ਰਾਊਤ ਨੇ ਕਿਹਾ ਕਿ ਸੂਬਿਆਂ ਦੇ ਕਈ ਮੁੱਦੇ ਹਨ, ਜਿਨ੍ਹਾਂ ਨਾਲ ਨਜਿੱਠਣ ਦੀ ਲੋੜ ਹੈ ਅਤੇ ਕਿਸੇ ਮੁੱਖ ਮੰਤਰੀ ਦਾ ਮਾਈਕ੍ਰੋਫੋਨ ਬੰਦ ਕਰਨਾ ਲੋਕਤੰਤਰੀ ਮਰਿਆਦਾ ਦੇ ਅਨੁਰੂਪ ਨਹੀਂ ਹੈ। ਮਮਤਾ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਦਿੱਲੀ 'ਚ ਆਯੋਜਿਤ ਨੀਤੀ ਆਯੋਗ ਦੀ ਬੈਠਕ ਵਿਚ ਹੀ ਛੱਡ ਕੇ ਬਾਹਰ ਨਿਕਲ ਗਈ ਸੀ।

ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਭਾਸ਼ਣ ਦੌਰਾਨ ਵਿਚ ਹੀ ਰੋਕ ਦਿੱਤਾ ਗਿਆ। ਹਾਲਾਂਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮਮਤਾ ਨੂੰ ਬੋਲਣ ਲਈ ਦਿੱਤਾ ਗਿਆ ਸਮਾਂ ਖ਼ਤਮ ਹੋ ਗਿਆ ਸੀ। ਬੈਠਕ 'ਚ ਹਿੱਸਾ ਲੈਣ ਵਾਲੀ ਇਕਮਾਤਰ ਵਿਰੋਧੀ ਧਿਰ ਨੇਤਾ ਮਮਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਾਸ਼ਣ ਦੇ 5 ਮਿੰਟ ਬਾਅਦ ਉਨ੍ਹਾਂ ਦਾ ਮਾਈਕ੍ਰੋਫੋਨ ਬੰਦ ਕਰ ਦਿੱਤਾ ਗਿਆ, ਜਦੋਂ ਕਿ ਆਂਧਰਾ ਪ੍ਰਦੇਨ, ਗੋਆ, ਆਸਾਮ ਅਤੇ ਛੱਤੀਸਗੜ੍ਹ ਸਮੇਤ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਜ਼ਿਆਦਾ ਸਮੇਂ ਤੱਕ ਬੋਲਣ ਦੀ ਮਨਜ਼ੂਰੀ ਦਿੱਤੀ ਗਈ। ਰਾਊਤ ਨੇ ਮਹਾਰਾਸ਼ਟਰ 'ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸੱਤਾਧਾਰੀ ਗਠਜੋੜ 'ਤੇ ਵਾਰ ਕਰਦੇ ਹੋਏ ਕਿਹਾ,''ਕੇਂਦਰ ਵਲੋਂ ਦਿੱਤਾ ਜਾਣ ਵਾਲਾ ਪੈਸਾ ਭਾਰਤ ਦੇ ਲੋਕਾਂ ਦਾ ਹੈ। ਇਸ ਨੂੰ ਵੱਖ-ਵੱਖ ਟੈਕਸਾਂ ਵਜੋਂ ਇਕੱਠਾ ਕੀਤਾ ਜਾਂਦਾ ਹੈ। ਮਹਾਰਾਸ਼ਟਰ ਨੂੰ ਕੀ ਮਿਲਿਆ, ਸਾਡੇ ਮੁੱਖ ਮੰਤਰੀ ਖਾਲੀ ਹੱਥ ਵਾਪਸ ਆਏ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News