ਮਾਲਿਆ ਦਾ ਮਾਮਲਾ : ਬ੍ਰਿਟੇਨ ਦੀ ਜੱਜ ਨੇ ਕਿਹਾ, ਭਾਰਤੀ ਬੈਂਕਾਂ ਨੇ ਤੋੜੇ ਨਿਯਮ

Saturday, Mar 17, 2018 - 12:57 AM (IST)

ਮਾਲਿਆ ਦਾ ਮਾਮਲਾ : ਬ੍ਰਿਟੇਨ ਦੀ ਜੱਜ ਨੇ ਕਿਹਾ, ਭਾਰਤੀ ਬੈਂਕਾਂ ਨੇ ਤੋੜੇ ਨਿਯਮ

ਲੰਡਨ—ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਹਵਾਲਗੀ ਮਾਮਲੇ ਦੀ ਸੁਣਵਾਈ ਕਰ ਰਹੀ ਬ੍ਰਿਟੇਨ ਦੀ ਜੱਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਕੁਝ ਕਰਜ਼ਾ ਦੇਣ 'ਚ ਕੁਝ ਭਾਰਤੀ ਬੈਂਕ ਨਿਯਮਾਂ ਨੂੰ ਤੋੜ ਰਹੇ ਸਨ ਅਤੇ ਇਹ ਗੱਲ 'ਬੰਦ ਅੱਖਾਂ ਨਾਲ ਵੀ' ਦਿੱਖਦੀ ਹੈ। 
ਲੰਡਨ ਦੀ ਵੈਸਟਮਿਨਸਟਰ ਮਜਿਸਟ੍ਰੇਟ ਦੀ ਜੱਜ ਐਮਾ ਆਰਬਥਨਾਟ ਨੇ ਪੂਰੇ ਮਾਮਲੇ ਨੂੰ 'ਖਾਂਚੇ ਜੋੜਨ ਵਾਲੀ ਪਹੇਲੀ' (ਜਿਗਸਾ ਪਜਲ) ਦੀ ਤਰ੍ਹਾਂ ਦੱਸਿਆ ਕਿ ਜਿਸ 'ਚ 'ਭਾਰੀ ਤਾਦਾਦ' 'ਚ ਸਬੂਤਾਂ ਨੂੰ ਆਪਸ 'ਚ ਜੋੜ ਕੇ ਤਸਵੀਰ ਬਣਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਇਸ ਨੂੰ ਕੁਝ ਮਹੀਨੇ ਪਹਿਲਾਂ ਦੀ ਤੁਲਨਾ 'ਚ 'ਜ਼ਿਆਦਾ ਸਪੱਸ਼ਟ' ਤੌਰ 'ਤੇ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਫ ਹੈ ਕਿ ਬੈਂਕਾਂ ਨੇ (ਕਰਜ਼ਾ ਮਨਜ਼ੂਰ ਕਰਨ 'ਚ) ਆਪਣੇ ਦੀ ਦਿਸ਼ਾ ਨਿਰਦੇਸ਼ਾਂ ਦੀ ਅਣਗਹਿਲੀ ਕੀਤੀ। ਐਮਾ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਸ਼ਾਮਲ ਕੁਝ ਬੈਂਕ ਕਰਮਚਾਰੀਆਂ 'ਤੇ ਲੱਗੇ ਦੋਸ਼ਾਂ ਨੂੰ ਸਮਝਣ ਲਈ 'ਸੱਦਾ' ਦਿੱਤਾ ਹੈ ਅਤੇ ਕਿਹਾ ਕਿ ਇਹ ਗੱਲ ਮਾਲਿਆ ਖਿਲਾਫ 'ਸਾਜ਼ਿਸ਼' ਦੇ ਦੋਸ਼ ਦੀ ਪੁਸ਼ਟੀ ਤੋਂ ਮਹੱਤਵਪੂਰਨ ਹੈ। 
ਜ਼ਿਕਰਯੋਗ ਹੈ ਕਿ 62 ਸਾਲਾ ਮਾਲਿਆ ਖਿਲਾਫ ਇਸ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ ਕਿ ਕੀ ਉਨ੍ਹਾਂ ਨੇ ਹਵਾਲਗੀ ਕਰ ਭਾਰਤ ਭੇਜਿਆ ਜਾ ਸਕਦਾ ਹੈ ਜਾਂ ਨਹੀਂ, ਤਾਕਿ ਉਨ੍ਹਾਂ ਖਿਲਾਫ ਉੱਥੋਂ ਦੀ ਅਦਾਲਤ ਬੈਂਕਾਂ ਨਾਲ ਧੋਖਾਧੜੀ ਅਤੇ ਹੇਰਾਫੇਰੀ ਦਾ ਦੋਸ਼ ਹੈ। ਇਸ ਮਾਮਲੇ 'ਚ ਭਾਰਤ ਸਰਕਾਰ ਦੀ ਪੈਰਵੀ ਕਰ ਰਹੀ ਸਥਾਨਿਕ ਪ੍ਰੌਸੀਕਿਊਟਰ ਕਰਾਊਨ ਪ੍ਰੌਸੀਕਿਊਸ਼ਨ ਰਿਵਰਸ (ਸੀ.ਪੀ.ਐੱਸ.) ਨੇ ਅਦਾਲਤ 'ਚ ਇਸ ਸੰਬੰਧ 'ਚ ਜਮ੍ਹਾ ਕਰਵਾਏ ਗਏ ਸਬੂਤਾਂ ਦੇ ਅਨੁਰੂਪਤਾ 'ਤੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਕਿਉਂਕਿ ਮਾਲਿਆ ਦਾ ਬਚਾਅ ਕਰ ਰਹੀ ਵਕੀਲ ਕਲੇਅਰ ਮੋਂਟਗੋਮੇਰੀ ਨੇ ਪਿਛਲੀ ਸੁਣਵਾਈ 'ਤੇ ਇਨ੍ਹਾਂ ਸੂਬਤਾਂ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਸਨ।


Related News