ਭਾਜਪਾ ਦੇ ਝੂਠ ਹੈ ਸਭ ਤੋਂ ਮਜ਼ਬੂਤ : ਖੜਗੇ

Sunday, Dec 31, 2023 - 07:32 PM (IST)

ਭਾਜਪਾ ਦੇ ਝੂਠ ਹੈ ਸਭ ਤੋਂ ਮਜ਼ਬੂਤ : ਖੜਗੇ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦਿਆਂ ਨੂੰ ਲੈ ਕੇ ਐਤਵਾਰ ਨੂੰ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਝੂਠ ਸਭ ਤੋਂ ਮਜ਼ਬੂਤ ​​ਹਨ। 

ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਨਰਿੰਦਰ ਮੋਦੀ ਜੀ, 2023 ਦਾ ਅੱਜ ਆਖਰੀ ਦਿਨ ਹੈ। ਤੁਸੀਂ ਕਿਹਾ ਸੀ ਕਿ 2022 ਤੱਕ ਹਰ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਵੇਗੀ। ਹਰ ਭਾਰਤੀ ਦੇ ਕੋਲ ਘਰ ਹੋਵੇਗਾ ਅਤੇ 24 ਘੰਟੇ ਬਿਜਲੀ ਮਿਲੇਗੀ। ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ।’’

ਉਨ੍ਹਾਂ ਕਿਹਾ, ‘‘ਇਹ ਸਭ ਤਾਂ ਨਹੀਂ ਹੋਇਆ ਪਰ ਹਰ ਭਾਰਤੀ ਨੂੰ ਪਤਾ ਹੈ ਕਿ ਭਾਜਪਾ ਦੇ ਝੂਠ ਹਨ ਸਭ ਤੋਂ ਮਜ਼ਬੂਤ।’’ ਕਾਂਗਰਸ ਅਰਥਵਿਵਸਥਾ ਅਤੇ ਕਿਸਾਨਾਂ ਨਾਲ ਜੁੜੀਆਂ ਨੀਤੀਆਂ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੀ ਰਹੀ ਹੈ।


author

Rakesh

Content Editor

Related News