ਅਸੀਂ ਲੋਕਤੰਤਰ ਦੀ ਰੱਖਿਆ ਕੀਤੀ ਇਸ ਲਈ ਚਾਹ ਵਾਲਾ ਬਣਿਆ ਦੇਸ਼ ਦਾ ਪੀ. ਐੱਮ.: ਮਲਿੱਕਾਰਜੁਨ ਖੜਗੇ
Monday, Jul 09, 2018 - 01:53 PM (IST)
ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਲਿੱਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ 'ਤੇ ਜ਼ੋਰਦਾਰ ਹਮਲਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਸਿਹਰਾ ਕਾਂਗਰਸ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਤੰਤਰ ਦੀ ਰੱਖਿਆ ਕੀਤੀ ਹੈ ਅਤੇ ਇਸ ਕਾਰਨ ਇਕ ਚਾਹ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਰ ਸਮਾਗਮ 'ਚ ਪੁੱਛ ਰਹੇ ਹਨ ਕਿ ਕਾਂਗਰਸ ਨੇ ਪਿਛਲੇ 70 ਸਾਲ 'ਚ ਕੀ ਕੀਤਾ। ਉਨ੍ਹਾਂ ਵਰਗਾ ਕੋਈ ਚਾਹਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਇਸ ਲਈ ਬਣ ਸਕਿਆ, ਕਿਉਂਕਿ ਅਸੀਂ ਲੋਕਤੰਤਰ ਅਨੁਕੂਲ ਰੱਖੀ।
ਮਲਿੱਕਾਰਜੁਨ ਖੜਗੇ ਨੇ ਕਿਹਾ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੇ ਚਰਿੱਤਰ 'ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ। ਇਹ ਭਾਜਪਾ ਵੱਲੋਂ ਜਾਣਬੁੱਝ ਕੇ ਕੀਤੇ ਜਾ ਰਹੇ ਹਮਲੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸੰਕਟਕਾਲੀਨ ਦੀ ਗੱਲ ਕਰਦੇ ਹਨ, ਜੋ 43 ਸਾਲ ਪਹਿਲਾਂ ਹੋਇਆ ਪਰ ਪਿਛਲੇ 4 ਸਾਲ ਦੇ ਅਨਿਸ਼ਚਿਤ ਸੰਕਟਕਾਲੀਨ ਕੀ ਹੈ? ਕਿਸਾਨ ਖੁਦਕੁਸ਼ੀ ਕਰ ਰਹੇ ਹਨ, ਖੇਤੀ ਯੋਜਨਾਵਾਂ ਅਸਫਲ ਹੋ ਰਹੀਆਂ ਹਨ। ਕਿਸਾਨਾਂ ਨੂੰ ਨਵੀਂ ਖੇਤੀ ਨਹੀਂ ਮਿਲ ਰਹੀ ਅਤੇ ਵਪਾਰ ਗਿਰਾਵਟ 'ਤੇ ਹੈ। ਨਾਲ ਹੀ ਖੜਗੇ ਨੇ ਕਿਹਾ ਕਿ ਵਿਗਿਆਪਨਾਂ 'ਤੇ ਸਰਕਾਰ ਦਾ ਖਰਚ ਰੁਕ ਹੀ ਨਹੀਂ ਰਿਹਾ ਹੈ? ਮੋਦੀ ਸਰਕਾਰ ਨੂੰ ਹਟਾਏ ਜਾਣ ਤੋਂ ਬਾਅਦ ਲੋਕਾਂ ਦੇ ਜੀਵਨ 'ਚ ਚੰਗੇ ਦਿਨ ਆ ਜਾਣਗੇ।
