ਮਾਲੇਗਾਂਵ ਮਾਮਲਾ : ਮੁੰਬਈ ’ਚ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਈ ਪ੍ਰਗਿਆ ਠਾਕੁਰ

02/27/2020 2:02:58 PM

ਮੁੰਬਈ— ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ 2008 ਮਾਲੇਗਾਂਵ ਧਮਾਕਾ ਮਾਮਲੇ ਦੇ ਸੰਬੰਧ ’ਚ ਇੱਥੇ ਇਕ ਵਿਸ਼ੇਸ਼ ਐੱਨ.ਆਈ.ਏ. ਅਦਾਲਤ ’ਚ ਵੀਰਵਾਰ ਨੂੰ ਪੇਸ਼ ਹੋਈ। ਉਹ ਇਸ ਮਾਮਲੇ ’ਚ ਮੁੱਖ ਦੋਸ਼ੀ ਹਨ। ਉਨ੍ਹਾਂ ਦੀ ਪੇਸ਼ੀ ਤੋਂ ਇਕ ਦਿਨ ਪਹਿਲਾਂ ਵਿਸ਼ੇਸ਼ ਅਦਾਲਤ ਦੇ ਜੱਜ ਵੀ.ਐੱਸ. ਪਡਲਕਰ ਨੇ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਕਿਹਾ ਕਿ ਉਹ ਬੀਤੇ ਸਾਲ ਮਈ ’ਚ ਦਿੱਤੇ ਕੋਰਟ ਦੇ ਆਦੇਸ਼ ਦਾ ਨੋਟਿਸ ਲੈਣ, ਜਿਸ ’ਚ ਉਨ੍ਹਾਂ ਨੂੰ ਹਫ਼ਤੇ ’ਚ ਘੱਟੋ-ਘੱਟ ਇਕ ਵਾਰ ਕੋਰਟ ’ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ।

ਠਾਕੁਰ ਆਖਰੀ ਵਾਰ ਜੂਨ 2019 ’ਚ ਕੋਰਟ ’ਚ ਪੇਸ਼ ਹੋਈਆਂ ਸਨ। ਠਾਕੁਰ ਅਤੇ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ 7 ਲੋਕ ਮਾਮਲੇ ’ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਉੱਤਰ ਮਹਾਰਾਸ਼ਟਰ ਤੋਂ ਕਰੀਬ 200 ਕਿਲੋਮੀਟਰ ਦੂਰ ਸਥਿਤ ਸ਼ਹਿਰ ਮਾਲੇਗਾਂਵ ’ਚ 29 ਸਤੰਬਰ 2008 ਨੂੰ ਇਕ ਮਸਜਿਦ ਕੋਲ ਇਕ ਮੋਟਰਸਾਈਕਲ ’ਚ ਲੱਗੇ ਬੰਬ ’ਚ ਧਮਾਕਾ ਹੋਇਆ ਸੀ, ਜਿਸ ਨਾਲ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਵਧ ਜ਼ਖਮੀ ਹੋਏ ਸਨ।


DIsha

Content Editor

Related News