ਮੋਟਾਪੇ ਤੇ ਸਿਗਰਟਨੋਸ਼ੀ ਕਾਰਨ ਮਰਦ ਹੋ ਰਹੇ ਹਨ ਬਾਂਝਪਨ ਦਾ ਸ਼ਿਕਾਰ

Monday, Mar 25, 2024 - 10:47 AM (IST)

ਮੋਟਾਪੇ ਤੇ ਸਿਗਰਟਨੋਸ਼ੀ ਕਾਰਨ ਮਰਦ ਹੋ ਰਹੇ ਹਨ ਬਾਂਝਪਨ ਦਾ ਸ਼ਿਕਾਰ

ਨਵੀਂ ਦਿੱਲੀ- ਅੱਜ ਕੱਲ੍ਹ ਦੇਸ਼ ਦੇ ਮਰਦਾਂ ’ਚ ਬਾਂਝਪਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਪਿੱਛੇ ਮੋਟਾਪਾ, ਸਿਗਰਟਨੋਸ਼ੀ, ਵਧੇਰੇ ਮਾਤਰਾ ’ਚ ਤਲੇ ਹੋਏ ਭੋਜਨਾਂ ਦੀ ਵਰਤੋਂ ਅਤੇ ਗਲਤ ਜੀਵਨ ਸ਼ੈਲੀ ਨੂੰ ਮੁੱਖ ਕਾਰਨ ਮੰਨਿਆ ਜਾਂਦਾ ਹੈ। ਅਜਿਹੇ ਮਾਮਲਿਆਂ ’ਚ ਯੋਗਾ (ਧਿਆਨ, ਆਸਣ ਅਤੇ ਪ੍ਰਾਣਾਯਾਮ) ਦੀ ਵਰਤੋਂ ਆਧੁਨਿਕ ਦਵਾਈ ਨਾਲੋਂ ਵਧੇਰੇ ਫਾਇਦੇਮੰਦ ਸਾਬਤ ਹੋਈ ਹੈ। ਇਹ ਜਾਣਕਾਰੀ ਏਮਜ਼ ਦਿੱਲੀ ਦੇ ਪ੍ਰੋਫੈਸਰ ਡਾ. ਰੀਮਾ ਨੇ ਦਿੱਤੀ।

ਡਾ. ਰੀਮਾ ਨੇ ਕਿਹਾ ਕਿ ਮਰਦ ਬਾਂਝਪਨ ’ਚ ਮਰਦ ਦੇ ਸ਼ੁਕਰਾਣੂਆਂ ਦੀ ਗਿਣਤੀ, ਗਤੀਸ਼ੀਲਤਾ ਅਤੇ ਆਕਾਰ ਸਭ ਆਮ ਹੁੰਦੇ ਹਨ। ਲਗਭਗ 99 ਫੀਸਦੀ ਮਰਦ ਬਾਂਝਪਨ ਦੇ ਕੇਸਾਂ ਨੂੰ ਜੀਵਨਸ਼ੈਲੀ ’ਚ ਤਬਦੀਲੀਆਂ, ਯੋਗਾ ਅਤੇ ਡਾਕਟਰੀ ਤਕਨੀਕਾਂ ਦੇ ਸੁਮੇਲ ਨਾਲ ਹੱਲ ਕੀਤਾ ਜਾ ਸਕਦਾ ਹੈ। ਪਹਿਲਾਂ ਮਰਦਾਂ ’ਚ ਬਕ ਵੱਡੀ ਚੁਣੌਤੀ ਹੁੰਦੀ ਸੀ ਪਰ ਹੁਣ ਸਿਰਫ਼ ਇਕ ਫੀਸਦੀ ਮਾਮਲੇ ਹੀ ਅਜਿਹੇ ਹਨ ਜਿਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ। ਅੰਕੜੇ ਦਰਸਾਉਂਦੇ ਹਨ ਕਿ ਸਿਗਰਟਨੋਸ਼ੀ ਮਰਦਾਂ ਦੀ ਬਾਂਝਪਨ ਨੂੰ 30 ਫੀਸਦੀ ਤੱਕ ਵਧਾ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਭਾਰ ਹੋਣਾ ਅਤੇ ਚਿਕਨਾਈ ਵਾਲੇ ਭੋਜਨ (ਘਿਓ, ਤੇਲ ਜਾਂ ਮੱਖਣ) ਦੀ ਵਰਤੋਂ ਵੀ ਬਾਂਝਪਨ ਦੇ ਖ਼ਤਰੇ ਨੂੰ ਵਧਾਉਂਦੀ ਹੈ।

ਅਣਜਾਣ ਬਾਂਝਪਨ ਕੀ ਹੈ?

ਬੇਔਲਾਦ ਆਦਮੀ ਦੀ ਡਾਕਟਰੀ ਜਾਂਚ ਤੋਂ ਬਾਅਦ ਵੀ ਬਾਂਝਪਨ ਦੇ ਕਾਰਨਾਂ ਦਾ ਕਈ ਵਾਰ ਪਤਾ ਨਹੀਂ ਲਗਦਾ। ਭਾਵ ਇਹ ਕਿ ਬੇਔਲਾਦ ਵਿਅਕਤੀ ਦੀ ਪਤਨੀ ਜਾਂ ਔਰਤ ਸਾਥੀ ਦੇ ਆਂਡੇ ਅਤੇ ਗਰਭ ਆਦਿ ਦੀ ਡਾਕਟਰੀ ਜਾਂਚ ਦੇ ਸਹੀ ਪਾਏ ਜਾਣ ਅਤੇ ਉਸ ਦੀਆਂ ਫੈਲੋਪਿਅਨ ਟਿਊਬਾਂ ਦੋਵੇਂ ਖੁੱਲ੍ਹੀਆਂ ਹੋਣ ਦੇ ਬਾਵਜੂਦ ਬੱਚਾ ਪੈਦਾ ਨਹੀਂ ਹੁੰਦਾ। ਇਹ ਮਰਦ ਬਾਂਝਪਨ ਕਹਾਉਂਦਾ ਹੈ।


author

Tanu

Content Editor

Related News