ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ
Sunday, Sep 13, 2026 - 11:26 AM (IST)
ਨਵੀਂ ਦਿੱਲੀ- ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 18ਵਾਂ BRICS ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿੱਥੇ ਰੂਸ-ਚੀਨ ਤੇ ਇਰਾਨੀ ਰਾਸ਼ਟਰਪਤੀਆਂ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਆਗੂ ਵੀ ਪਹੁੰਚੇ ਹੋਏ ਹਨ। ਇਸੇ ਤਹਿਤ ਭਾਰਤ ਪਹੁੰਚੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਆਪਣੇ ਇਸ ਦੌਰੇ ਦੌਰਾਨ ਇੱਕ ਖ਼ਾਸ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਦਿੱਲੀ ਦੇ ਇੱਕ ਹੋਟਲ 'ਚ ਰੁਕੇ ਪੀਐੱਮ ਇਬ੍ਰਾਹਿਮ ਨੇ 1965 ਦੀ ਫ਼ਿਲਮ 'ਤੀਨ ਦੇਵੀਆਂ' ਦਾ ਮਸ਼ਹੂਰ ਗੀਤ "ਖ਼ਵਾਬ ਹੋ ਤੁਮ ਯਾ ਕੋਈ ਹਕੀਕਤ" ਗਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਖ਼ੁਦ ਇਸ ਖ਼ੂਬਸੂਰਤ ਪਲ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫ਼ਾਰਮ 'X' 'ਤੇ ਸ਼ੇਅਰ ਕਰਦਿਆਂ ਲਿਖਿਆ, "ਗੁਰੂ ਥੋੜ੍ਹਾ ਜਿਹਾ ਗਾਉਣ ਦੀ ਇਜਾਜ਼ਤ ਮੰਗ ਰਹੇ ਹਨ, ਠੀਕ ਹੈ!"
ਇਹ ਸਦਾਬਹਾਰ ਗੀਤ ਦਿੱਗਜ ਭਾਰਤੀ ਗਾਇਕ ਕਿਸ਼ੋਰ ਕੁਮਾਰ ਵੱਲੋਂ ਗਾਇਆ ਗਿਆ ਸੀ, ਜਿਸ ਦਾ ਸੰਗੀਤ ਐੱਸ.ਡੀ. ਬਰਮਨ ਨੇ ਦਿੱਤਾ ਸੀ ਅਤੇ ਬੋਲ ਮਜਰੂਹ ਸੁਲਤਾਨਪੁਰੀ ਨੇ ਲਿਖੇ ਸਨ। ਇਸ ਵੀਡੀਓ ਦੇ ਹੇਠਾਂ ਇਕ ਯੂਜ਼ਰ ਨੇ ਕੁਮੈਂਟ ਕਰ ਕੇ ਲਿਖਿਆ, "ਇਹ ਬਹੁਤ ਹੀ ਪਿਆਰਾ ਅੰਦਾਜ਼ ਹੈ। ਇਹ ਦਰਸਾਉਂਦਾ ਹੈ ਕਿ ਭਾਰਤੀ ਸੱਭਿਆਚਾਰ ਦਾ ਪ੍ਰਭਾਵ ਪੂਰੀ ਦੁਨੀਆ ਅਤੇ ਖ਼ਾਸ ਕਰਕੇ ਦੱਖਣ-ਪੂਰਬੀ ਏਸ਼ੀਆ 'ਚ ਕਿੰਨਾ ਡੂੰਘਾ ਹੈ।"
ਇਹ ਵੀ ਪੜ੍ਹੋ- US-ਇਰਾਨ ਦੀ ਜੰਗ ਖ਼ਤਮ ਕਰਵਾਏਗਾ BRICS ! ਜਿਨਪਿੰਗ ਨੇ ਮੈਂਬਰ ਦੇਸ਼ਾਂ ਨੂੰ ਦਿੱਤਾ 'ਸ਼ਾਂਤੀਦੂਤ' ਬਣਨ ਦਾ ਪੈਗ਼ਾਮ
Guru mintak izin nyanyi kejap ok! pic.twitter.com/NzazFHV509
— Anwar Ibrahim (@anwaribrahim) September 12, 2026
ਇੱਕ ਹੋਰ ਯੂਜ਼ਰ ਨੇ ਲਿਖਿਆ, "ਇਸ ਨੂੰ ਕਹਿੰਦੇ ਹਨ ਪਿਆਰ ਅਤੇ ਭਾਈਚਾਰਾ। ਬਿਨਾਂ ਕਿਸੇ ਜੰਗ ਜਾਂ ਰਾਜਨੀਤੀ ਦੇ ਸਿਰਫ਼ ਇੱਕ-ਦੂਜੇ ਲਈ ਸਤਿਕਾਰ ਅਤੇ ਪ੍ਰੇਮ।'' ਪ੍ਰਸ਼ੰਸਕਾਂ ਨੇ BRICS ਸੰਮੇਲਨ 2026 ਦੇ ਨਾਲ-ਨਾਲ ਉਨ੍ਹਾਂ ਦੇ ਇਸ ਸੰਗੀਤਮਈ ਅੰਦਾਜ਼ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀ.ਐੱਮ. ਇਬ੍ਰਾਹਿਮ ਨੇ ਭਾਰਤੀ ਫ਼ਿਲਮਾਂ ਪ੍ਰਤੀ ਆਪਣਾ ਪਿਆਰ ਦਿਖਾਇਆ ਹੋਵੇ। ਇਸ ਤੋਂ ਪਹਿਲਾਂ ਫ਼ਰਵਰੀ ਵਿੱਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੇਸ਼ੀਆ ਦੇ ਦੌਰੇ 'ਤੇ ਗਏ ਸਨ, ਤਾਂ ਇਬ੍ਰਾਹਿਮ ਨੇ ਉਸ ਦੌਰੇ ਦੀ ਅਧਿਕਾਰਤ ਵੀਡੀਓ ਦੇ ਬੈਕਗ੍ਰਾਊਂਡ 'ਚ ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਦਾ ਗੀਤ "ਬੋਲੇ ਚੂੜੀਆਂ" ਲਗਾਇਆ ਸੀ।
ਇਹ ਵੀ ਪੜ੍ਹੋ- ਇਕ ਹੋਰ ਜਹਾਜ਼ ਹੋ ਗਿਆ ਟਰਬੂਲੈਂਸ ਦਾ ਸ਼ਿਕਾਰ ! 3 ਵਾਰ ਲੈਂਡਿੰਗ ਨਾਕਾਮ ਹੋਣ ਮਗਰੋਂ ਕੀਤਾ ਗਿਆ ਡਾਇਵਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
