ਉੱਚ ਗੁਣਵੱਤਾ ਵਿੱਚ ਭਾਰਤ ਨੂੰ ਦੁਨੀਆ ਵਿੱਚ ਮੋਹਰੀ ਬਣਾਉਣਾ

Friday, Jan 19, 2024 - 06:02 PM (IST)

ਮੁੜ-ਨਿਰਮਾਣ ਖੇਤਰ ਵਿੱਚ ‘ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ’ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਦੇ ਅਨੁਰੂਪ ਉੱਚਤਮ ਗਲੋਬਲ ਮਿਆਰਾਂ ਨੂੰ ਪੂਰਾ ਕਰਨ ਵਾਲੇ ਉੱਚ ਗੁਣਵੱਤਾ ਦੇ ਉਤਪਾਦ ਉਪਲਬਧ ਕਰਵਾਉਣ ਵਿੱਚ ਭਾਰਤ ਦੁਨੀਆ ਭਰ ਵਿੱਚ ਮੋਹਰੀ ਬਨਣ ਦੀ ਦਿਸ਼ਾ ਵਿੱਚ ਵੱਧ ਰਿਹਾ ਹੈ। ਮੁਕਾਬਲਾਤਮਕ ਦਰਾਂ ‘ਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਪੂਰਤੀ 2047 ਤੱਕ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਮਿਸ਼ਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਠੋਸ ਕਦਮ ਉਠਾ ਰਹੀ ਹੈ ਕਿ ‘ਮੇਡ ਇਨ ਇੰਡੀਆ’ ਬ੍ਰਾਂਡ ਗੁਣਵੱਤਾ ਦੀ ਗਾਰੰਟੀ ਹੋਵੇ, ਜੋ ਭਾਰਤੀ ਅਤੇ ਵਿਦੇਸ਼ੀ ਉਪਭੋਗਤਾਵਾਂ ਦੇ ਲਈ ਖੁਸ਼ੀ ਪ੍ਰਦਾਨ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਇੱਕ ਲਾਭਦਾਇਕ ਬਜ਼ਾਰ ਤਦੇ ਕਾਇਮ ਰਹਿ ਸਕਦਾ ਹੈ ਜਦੋਂ ਉਤਪਾਦਕਾਂ ਅਤੇ ਉਪਭੋਗਤਾਵਾਂ ਦੇ ਹਿਤਾਂ ਵਿੱਚ ਸੰਤੁਲਨ ਹੋਵੇ। ਇਸ ਰਣਨੀਤੀ ਦਾ ਇੱਕ ਪ੍ਰਮੁੱਖ ਘਟਕ ਗੁਣਵੱਤਾ ਨਿਯੰਤ੍ਰਣ ਆਦੇਸ਼ (ਕਿਊਸੀਓ) ‘ਤੇ ਜ਼ੋਰ ਦੇਣਾ ਹੈ। ਇਸ ਦੇ ਜ਼ਰੀਏ ਕਿਊਸੀਓ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਰੇ ਉਤਪਾਦ ਭਾਰਤੀ ਮਾਨਕ ਬਿਊਰੋ ਦੇ ਨਿਰਧਾਰਤ ਮਿਆਰਾਂ ਦੇ ਅਨੁਸਾਰ ਹੋਣ।

ਇਹ ਉਨ੍ਹਾਂ ਉਪਭੋਗਤਾਵਾਂ ਲਈ ਇੱਕ ਵਰਦਾਨ ਹੈ, ਜਿਸ ਨਾਲ ਉਪਭੋਗਤਾਵਾਂ ਨੂੰ ਉਤਪਾਦਾਂ ਤੇ ਵਪਾਰਾਂ ਦੇ ਸਬੰਧ ਵਿਚ ਭਰੋਸੇਯੋਗ, ਸੁਰੱਖਿਅਤ ਅਤੇ ਉੱਚ ਗੁਣਵੱਤਾ ਦਾ ਭਰੋਸਾ ਪ੍ਰਾਪਤ ਹੁੰਦਾ ਹੈ। ਇਸ ਦੇ ਜ਼ਰੀਏ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿਚ ਵਧਦੀ ਮੰਗ ਤੇ ਉਪਭੋਗਤਾਵਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ। ਮੋਦੀ ਸਰਕਾਰ ਸੁਰੱਖਿਅਤ, ਭਰੋਸੇਯੋਗ ਤੇ ਬਿਹਤਰ ਗੁਣਵੱਤਾ ਵਾਲੇ ਸਮਾਨ ਉਪਲਬਧ ਕਰਵਾਉਣ ਅਤੇ ਭਾਰਤੀ ਉਤਪਾਦਾਂ ਦੇ ਬਰਾਮਦ ਨੂੰ ਹੁਲਾਰਾ ਦੇਣ ਦੇ ਲਈ ਇੱਕ ਮਜ਼ਬੂਤ ਗੁਣਵੱਤਾ ਈਕੋ-ਸਿਸਟਮ ਵਿਕਸਤ ਕਰਨ ‘ਤੇ ਕੇਂਦ੍ਰਿਤ ਹੈ।

ਬਰਾਮਦ ’ਤੇ ਗੁਣਵੱਤਾ ਕੰਟਰੋਲ
ਕਿਊਸੀਓ ਨੇ ‘ਮੇਕ ਇਨ ਇੰਡੀਆ ਫਾਰ ਦ ਵਰਲਡ’ ਦੇ ਮਿਸ਼ਨ ਨੂੰ ਗਤੀ ਦਿੱਤੀ ਹੈ। ਕਿਊਸੀਓ ਦੇ ਤਹਿਤ ਕਈ ਉਤਪਾਦਾਂ ਦੀ ਬਰਾਮਦ ਕੀਤੀ ਜਾ ਰਹੀ ਹੈ। ਕੱਚਾ ਲੋਹਾ ਉਤਪਾਦ, ਸੌਰ ਡੀ.ਸੀ. ਕੇਬਲ, ਦਰਵਾਜ਼ੇ ਦੀ ਫਿਟਿੰਗ, ਛੱਤ ਦੇ ਪੱਖੇ, ਹੈਲਮੇਟ, ਸਮਾਰਟ ਮੀਟਰ, ਹਿੰਜੇਸ, ਏਅਰ ਕੂਲਰ ਅਤੇ ਏਅਰ ਫਿਲਟਰ ਗੁਣਵੱਤਾ-ਕੰਟ੍ਰੋਲਡ ਉਤਪਾਦ ਹਨ, ਜੋ ਦਰਾਮਦ ਕੀਤੇ ਜਾਣ ਦੀ ਤੁਲਨਾ ਵਿੱਚ ਕਿਤੇ ਵੱਧ ਬਰਾਮਦ ਕੀਤੇ ਜਾਂਦੇ ਹਨ। ਕਿਊਸੀਓ ਦੁਆਰਾ ਕਵਰ ਕੀਤੇ ਗਏ ਕਾਸਟ ਆਇਰਨ ਉਤਪਾਦਾਂ ਦਾ ਪਿਛਲੇ ਸਾਲ 535 ਮਿਲੀਅਨ ਅਮਰੀਕੀ ਡਾਲਰ ਦਾ ਨਿਰਯਾਤ ਹੋਇਆ ਸੀ, ਜਦਕਿ ਆਯਾਤ ਮੁਸ਼ਕਿਲ ਨਾਲ 68 ਮਿਲੀਅਨ ਅਮਰੀਕੀ ਡਾਲਰ ਸੀ। ਲਗਭਗ 25 ਕਿਊਸੀਓ (QCO) ਵਿਚ ਅਜਿਹੇ ਉਤਪਾਦ ਸ਼ਾਮਲ ਹਨ, ਜਿੱਥੇ ਦਰਾਮਦ ਤੋਂ ਵੱਧ ਬਰਾਮਦ ਹੁੰਦੀ ਹੈ।

ਇਹ ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਕਿਊਸੀਓ ਭਾਰਤ ਵਿੱਚ ਮਜ਼ਬੂਤ ਗੁਣਵੱਤਾ ਚੇਤਨਾ ਦੇ ਨਿਰਮਾਣ ’ਤੇ ਕੇਂਦ੍ਰਿਤ ਹਨ। ਇਸ ਨਾਲ ਦੇਸ਼ ਵਿੱਚ ਖਰਾਬ ਗੁਣਵੱਤਾ ਵਾਲੇ ਸਮਾਨਾਂ ਦੀ ਡੰਪਿੰਗ ਨੂੰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ। ਕਿਊਸੀਓ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਲਈ ਮਹੱਤਵਪੂਰਨ ਹਨ। ਸਸਤੇ ਇਲੈਕਟ੍ਰੌਨਿਕਸ ਦੇ ਕਾਰਨ ਅੱਗ ਲੱਗਣ, ਖਿਡੌਣਿਆਂ ਵਿੱਚ ਜ਼ਹਿਰੀਲੇ ਰਸਾਇਣਾਂ ਦੇ ਕਾਰਨ ਬੱਚਿਆਂ ਦੇ ਹਸਪਤਾਲ ਵਿਚ ਭਰਤੀ ਹੋਣ ਅਤੇ ਬਿਜਲੀ ਦੇ ਸ਼ੌਰਟ-ਸਰਕਿਟ ਜਿਹੇ ਜੋਖ਼ਮਾਂ ਦੇ ਕਾਰਨ ਘਟੀਆ ਉਤਪਾਦ ਘਰਾਂ ਲਈ ਬੇਹੱਦ ਖਤਰਨਾਕ ਹੋ ਸਕਦੇ ਹਨ।

ਸ਼ਾਨਦਾਰ ਉਦਾਹਰਣ
ਗੁਣਵੱਤਾ-ਕੰਟ੍ਰੋਲਡ ਕਿਵੇਂ ਉਪਭੋਗਤਾਵਾਂ ਅਤੇ ਨਿਰਮਾਤਾਵਾਂ ਦੀ ਮਦਦ ਲਈ ਮੁੜ-ਨਿਰਮਾਣ ਨੂੰ ਮੂਲ ਰੂਪ ਨਾਲ ਅੱਗੇ ਵਧਾ ਸਕਦਾ ਹੈ, ਇਸ ਦੀ ਇਕ ਸ਼ਾਨਦਾਰ ਉਦਾਹਰਣ ਖਿਡੌਣਾ ਉਦਯੋਗ ਹੈ। ਇਸ ਕਿਊਸੀਓ ਦੇ ਲਾਗੂ ਕਰਨ ਤੋਂ ਪਹਿਲਾਂ, ਭਾਰਤੀ ਖਿਡੌਣਾ ਬਜ਼ਾਰ ਸਸਤੇ, ਘਟੀਆ ਉਤਪਾਦਾਂ ਨਾਲ ਭਰਿਆ ਪਿਆ ਸੀ। ਸਾਲ 2019 ਵਿਚ ਭਾਰਤੀ ਗੁਣਵੱਤਾ ਪਰਿਸ਼ਦ ਦੇ ਇੱਕ ਸਰਵੇਖਣ ਤੋਂ ਪਤਾ ਲੱਗਾ ਕਿ ਮੁਸ਼ਕਿਲ ਨਾਲ ਇਕ-ਤਿਹਾਈ ਖਿਡੌਣੇ ਪ੍ਰਾਸੰਗਿਕ ਬੀ.ਆਈ.ਐੱਸ. ਮਿਆਰਾਂ ਦਾ ਪਾਲਣ ਕਰਦੇ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਬੱਚਿਆਂ ਦੇ ਲਈ ਖ਼ਤਰਨਾਕ ਸਨ। ਇਹ ਮੋਦੀ ਸਰਕਾਰ ਲਈ ਪੂਰੀ ਤਰ੍ਹਾਂ ਨਾਲ ਸਵੀਕਾਰਯੋਗ ਨਹੀਂ ਸੀ, ਜਿਸ ਨੇ ਇਕ ਜਨਵਰੀ, 2021 ਤੋਂ ਇਸ ਖੇਤਰ ਦੇ ਲਈ ਕਿਊਸੀਓ ਦੇ ਨਾਲ ਤੇਜ਼ੀ ਨਾਲ ਦਖਲਅੰਦਾਜ਼ੀ ਕੀਤੀ ਸੀ।

ਇਸ ਨਾਲ ਭਾਰਤ ਵਿੱਚ ਖਿਡੌਣਿਆਂ ਦੀ ਗੁਣਵੱਤਾ ਵਿੱਚ ਬਹੁਤ ਸੁਧਾਰ ਹੋਇਆ। ਇੱਕ ਹਾਲੀਆ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਬਜ਼ਾਰ ਵਿੱਚ 84 ਫੀਸਦੀ ਖਿਡੋਣੇ ਬੀ.ਆਈ.ਐੱਸ. ਮਿਆਰਾਂ ਦਾ ਪਾਲਣ ਕਰਦੇ ਹਨ। ਕਿਊਸੀਓ ਨੇ ਨਾ ਕੇਵਲ ਭਾਰਤੀ ਬੱਚਿਆਂ ਨੂੰ ਸੁਰੱਖਿਅਤ, ਉੱਚ ਗੁਣਵੱਤਾ ਵਾਲੇ ਖਿਡੌਣੇ ਉਪਲਬਧ ਕਰਵਾਏ ਹਨ, ਬਲਕਿ 2018-19 ਦੀ ਤੁਲਨਾ ਵਿੱਚ 2022-23 ਵਿੱਚ ਉਨ੍ਹਾਂ ਦੀ ਬਰਾਮਦ ਵਿਚ 60 ਫ਼ੀਸਦੀ ਦਾ ਵਾਧਾ ਵੀ ਹੋਇਆ ਹੈ। ਉਪਭੋਗਤਾ ਟਿਕਾਊ ਵਸਤੂਆਂ ਅਤੇ ਘਰਾਂ ਵਿੱਚ ਉਪਯੋਗ ਹੋਣ ਵਾਲੇ ਹੋਰ ਉਤਪਾਦਾਂ ’ਤੇ ਕਈ ਗੁਣਵੱਤਾ ਮਿਆਰ ਲਾਗੂ ਕੀਤੇ ਗਏ ਹਨ। ਇਨ੍ਹਾਂ ਵਿੱਚ ਸਮਾਰਟ ਮੀਟਰ, ਬੋਲਟ, ਨਟ ਅਤੇ ਫਾਸਨਰ, ਛੱਤ ਦੇ ਪੱਖੇ, ਅੱਗ ਬੁਝਾਉਣ ਵਾਲੇ ਯੰਤਰ, ਕੁਕਵੇਅਰ, ਬਰਤਨ, ਪਾਣੀ ਦੀਆਂ ਬੋਤਲਾਂ, ਪਾਈਪਡ ਨੈਚੁਰਲ ਗੈਸ ਦੇ ਉਪਯੋਗ ਦੇ ਲਈ ਘਰੇਲੂ ਗੈਸ ਸਟੋਵ, ਲਕੜੀ ਅਧਾਰਿਤ ਬੋਰਡ, ਇੰਸੂਲੇਟਿਡ ਫਲਾਸਕ ਅਤੇ ਇੰਸੂਲੇਟਿਡ ਕੰਟੇਨਰ ਆਦਿ ਸ਼ਾਮਲ ਹਨ।

ਗੁਣਵੱਤਾ ਮੁਹਿੰਮ, ਗੁਣਵੱਤਾਪੂਰਨ ਉਤਪਾਦ
ਉਤਪਾਦਾਂ ਨੂੰ ਗਲੋਬਲ ਮਿਆਰਾਂ ਅਨੁਸਾਰ ਅਪਗ੍ਰੇਡ ਕਰਨ ਦੀ ਮੁਹਿੰਮ 140 ਕਰੋੜ ਭਾਰਤੀਆਂ ਦੇ ਆਪਣੇ ਪਰਿਵਾਰ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਦੇ ਪ੍ਰਧਾਨ ਮੰਤਰੀ ਦੇ ਵਿਆਪਕ ਦ੍ਰਿਸ਼ਟੀਕੋਣ ਨਾਲ ਜੁੜੀ ਹੈ। ਉਨ੍ਹਾਂ ਨੇ ਸਿਹਤ ਸੇਵਾ ਅਤੇ ਬਿਹਤਰ ਬੁਨਿਆਦੀ ਢਾਂਚੇ ਦੇ ਨਾਲ-ਨਾਲ ਰੋਟੀ, ਕੱਪੜਾ ਅਤੇ ਮਕਾਨ ਜਿਹੀਆਂ ਬੁਨਿਆਦੀ ਜ਼ਰੂਰਤਾਂ ਪ੍ਰਦਾਨ ਕਰਨ ਦੇ ਲਈ ਕਈ ਨਿਰਣਾਇਕ ਕਦਮ ਉਠਾ ਕੇ ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਦੇ ਭਾਵਨਾਤਮਕ, ਭ੍ਰਿਸ਼ਟਾਚਾਰ-ਮੁਕਤ ਸ਼ਾਸਨ ਨੇ ਵਿਕਾਸ ਨੂੰ ਗਤੀ ਦਿੱਤੀ ਹੈ, ਮੁਦਰਾਸਫੀਤੀ ਨੂੰ ਕੰਟ੍ਰੋਲ ਕੀਤਾ ਹੈ ਅਤੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਰੋਸ਼ਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਪੰਜ ਸਾਲ ਵਿਚ ਕਰੀਬ 13.5 ਕਰੋੜ ਲੋਕ ਗ਼ਰੀਬੀ ’ਚੋਂ ਬਾਹਰ ਨਿਕਲੇ ਹਨ। ਲੋਕਾਂ ਨੇ ਹਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਮਤਦਾਨ ਨਾਲ ਪ੍ਰਧਾਨ ਮੰਤਰੀ ਦੇ ਉੱਚ ਗੁਣਵੱਤਾ ਵਾਲੇ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਹੈ। ਇਹ ਭਾਰਤੀ ਨਿਰਮਾਤਾਵਾਂ ਲਈ ਇਕ ਮਜ਼ਬੂਤ ਸੰਦੇਸ਼ ਹੈ।

ਸ਼੍ਰੀ ਪੀਯੂਸ਼ ਗੋਇਲ
ਕੇਂਦਰੀ ਵਣਜ ਤੇ ਉਦਯੋਗ,
ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ


rajwinder kaur

Content Editor

Related News