ਤਿੰਨ ਤਲਾਕ ''ਤੇ ਜਲਦ ਕਾਨੂੰਨ ਬਣੇ ਤਾਂ ਕਿ ਮੁਸਲਿਮ ਔਰਤਾਂ ਖੁੱਲ੍ਹੀ ਹਵਾ ''ਚ ਸਾਹ ਲੈ ਸਕਣ- ਸਾਇਰਾ ਬਾਨੋ

Thursday, Nov 23, 2017 - 01:00 PM (IST)

ਤਿੰਨ ਤਲਾਕ ''ਤੇ ਜਲਦ ਕਾਨੂੰਨ ਬਣੇ ਤਾਂ ਕਿ ਮੁਸਲਿਮ ਔਰਤਾਂ ਖੁੱਲ੍ਹੀ ਹਵਾ ''ਚ ਸਾਹ ਲੈ ਸਕਣ- ਸਾਇਰਾ ਬਾਨੋ

ਨਵੀਂ ਦਿੱਲੀ— ਮੁਸਲਿਮ ਸਮਾਜ 'ਚ ਇਕ ਵਾਰ 'ਚ ਤਿੰਨ ਤਲਾਕ ਦੀ ਪ੍ਰਥਾ ਦੇ ਖਿਲਾਫ ਮੁਸ਼ਕਲ ਕਾਨੂੰਨੀ ਲੜਾਈ ਨੂੰ ਅੰਜਾਮ ਤੱਕ ਲਿਜਾਉਣ ਵਾਲੀ ਸਾਇਰਾ ਬਾਨੋ ਨੇ ਤਿੰਨ ਤਲਾਕ ਨੂੰ ਖਤਮ ਕਰਨ ਲਈ ਬਿੱਲ ਲਿਆਉਣ ਦੀ ਸਰਕਾਰ ਦੀ ਯੋਜਨਾ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਖਤ ਕਾਨੂੰਨ ਨਾਲ ਹੀ ਮੁਸਲਿਮ ਔਰਤਾਂ ਇਸ ਕੁਪ੍ਰਥਾ ਤੋਂ ਪੂਰੀ ਤਰ੍ਹਾਂ ਆਜ਼ਾਦੀ ਹਾਸਲ ਕਰ ਸਕਦੀਆਂ ਹਨ ਅਤੇ ਖੁੱਲ੍ਹੀ ਹਵਾ 'ਚ ਸਾਹ ਲੈ ਸਕਦੀਆਂ ਹਨ। ਸਾਇਰਾ ਦਾ ਇਹ ਵੀ ਕਹਿਣਾ ਹੈ ਕਿ 22 ਅਗਸਤ ਨੂੰ ਆਏ ਸੁਪਰੀਮ ਕੋਰਟ ਦੇ ਵੱਡੇ ਫੈਸਲੇ ਦੇ ਬਾਵਜੂਦ ਮੁਸਲਿਮ ਸਮਾਜ ਦੇ 'ਅਸਿੱਖਿਅਤ ਵਰਗ' ਦੀ ਸੋਚ 'ਚ ਕੋਈ ਤਬਦੀਲੀ ਨਜ਼ਰ ਨਹੀਂ ਆ ਰਹੀ ਅਤੇ ਉਹ ਇਸ ਫੈਸਲੇ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਇਸ ਮਾਮਲੇ 'ਤੇ ਜਲਦ ਕਾਨੂੰਨ ਬਣਾਏ ਤਾਂ ਕਿ ਮੁਸਲਿਮ ਔਰਤਾਂ ਨੂੰ ਇਸ ਕੁਪ੍ਰਥਾ ਤੋਂ ਪੂਰੀ ਤਰ੍ਹਾਂ ਆਜ਼ਾਦੀ ਮਿਲ ਸਕੇ। ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਆਉਣ ਵਾਲੇ ਸਰਦ ਰੁੱਤ ਸੈਸ਼ਨ 'ਚ ਤਿੰਨ ਤਲਾਕ ਨੂੰ ਲੈ ਕੇ ਬਿੱਲ ਲਿਆਉਣ 'ਤੇ ਵਿਚਾਰ ਚੱਲ ਰਿਹਾ ਹੈ ਅਤੇ ਇਸ ਸੰਦਰਭ 'ਚ ਇਕ ਮੰਤਰੀ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਉਤਰਾਖੰਡ ਦੇ ਕਾਸ਼ੀਪੁਰ ਦੀ ਰਹਿਣ ਵਾਲੀ 25 ਸਾਲਾ ਸਾਇਰਾ ਨੇ ਕਿਹਾ,''ਸੁਪਰੀਮ ਕੋਰਟ ਦੇ ਫੈਸਲੇ ਨਾਲ ਹੀ ਮੁੱਦਾ ਖਤਮ ਨਹੀਂ ਹੋ ਜਾਂਦਾ। ਤਿੰਨ ਤਲਾਕ ਅਤੇ ਮੁਸਲਿਮ ਔਰਤਾਂ ਨੂੰ ਪਰੇਸ਼ਾਨ ਕਰਨ ਵਾਲੇ ਦੂਜੇ ਮੁੱਦਿਆਂ ਦੇ ਹੱਲ ਲਈ ਸਖਤ ਕਾਨੂੰਨ ਦੀ ਲੋੜ ਹੈ। ਮੇਰੀ ਇਹ ਮੰਗ ਹੈ ਕਿ ਸਰਕਾਰ ਜਲਦ ਕਾਨੂੰਨ ਬਣਾਏ ਤਾਂ ਕਿ ਮੁਸਲਿਮ ਔਰਤਾਂ ਖੁੱਲ੍ਹੀ ਹਵਾ 'ਚ ਸਾਹ ਲੈ ਸਕਣ।''
ਉਨ੍ਹਾਂ ਨੇ ਕਿਹਾ,''ਮੈਂ ਇਹ ਮਹਿਸੂਸ ਕੀਤਾ ਹੈ ਕਿ ਮੁਸਲਿਮ ਸਮਾਜ ਦਾ ਅਸਿੱਖਿਅਤ ਤਬਕਾ ਅਦਾਲਤ ਦੇ ਫੈਸਲੇ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਧਾਰਮਿਕ ਮਾਮਲੇ 'ਚ ਦਖਲ ਹੈ, ਜਦੋਂ ਕਿ ਅਜਿਹਾ ਨਹੀਂ ਹੈ। ਮੁਸਲਿਮ ਔਰਤਾਂ ਉਹ ਹੱਕ ਮੰਗ ਰਹੀਆਂ ਹਨ, ਜੋ ਉਨ੍ਹਾਂ ਨੂੰ ਕੁਰਾਨ ਨੇ ਦਿੱਤੇ ਹਨ।'' ਸਾਇਰਾ ਨੇ ਇਹ ਵੀ ਕਿਹਾ,''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ 'ਤੇ ਪੂਰਾ ਯਕੀਨ ਹੈ ਪਰ ਇਹ ਕਹਿਣਾ ਚਾਹੁੰਦੀ ਹਾਂ ਕਿ ਕਾਨੂੰਨ ਨੂੰ ਲੈ ਕੇ ਦੇਰੀ ਨਾ ਕਰੇ ਅਤੇ ਕਿਸੇ ਤਰ੍ਹਾਂ ਦੇ ਦਬਾਅ 'ਚ ਵੀ ਨਾ ਆਏ।'' ਦੇਸ਼ ਦੀ ਸੁਪਰੀਮ ਕੋਰਟ ਨੇ 22 ਅਗਸਤ ਨੂੰ ਸਾਇਰਾ ਬਾਨੂ ਦੇ ਮਾਮਲੇ 'ਚ ਹੀ ਤਿੰਨ ਤਲਾਕ ਦੀ ਪ੍ਰਥਾ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਸਾਇਰਾ ਨੂੰ ਉਨ੍ਹਾਂ ਦੇ ਪਤੀ ਨੇ 10 ਅਕਤੂਬਰ 2015 ਨੂੰ ਸਪੀਡ ਪੋਸਟ ਰਾਹੀਂ ਤਲਾਕ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤਿੰਨ ਤਲਾਕ ਦੇ ਖਿਲਾਫ ਲੜਾਈ ਸ਼ੁਰੂ ਕੀਤੀ। ਉਨ੍ਹਾਂ ਦਾ ਵਿਆਹ 2002 'ਚ ਹੋਇਆ ਸੀ ਅਤੇ ਫਿਲਹਾਲ ਆਪਣੇ 2 ਬੱਚਿਆਂ ਦੀ ਸੁਰੱਖਿਆ ਲਈ ਉਹ ਕਾਨੂੰਨੀ ਲੜਾਈ ਲੜ ਰਹੀ ਹੈ।


Related News