ਪ੍ਰਯਾਗਰਾਜ ’ਚ ‘ਰਨ ਫਾਰ ਯੂਨਿਟੀ’ ਮੈਰਾਥਨ ’ਚ ਭਾਰੀ ਹੰਗਾਮਾ ; ਕੁਰਸੀਆਂ ਤੋੜੀਆਂ, ਸਰਟੀਫਿਕੇਟ ਲੁੱਟੇ

Sunday, Nov 01, 2026 - 01:52 AM (IST)

ਪ੍ਰਯਾਗਰਾਜ ’ਚ ‘ਰਨ ਫਾਰ ਯੂਨਿਟੀ’ ਮੈਰਾਥਨ ’ਚ ਭਾਰੀ ਹੰਗਾਮਾ ; ਕੁਰਸੀਆਂ ਤੋੜੀਆਂ, ਸਰਟੀਫਿਕੇਟ ਲੁੱਟੇ

ਪ੍ਰਯਾਗਰਾਜ - ਰਾਸ਼ਟਰੀ ਏਕਤਾ ਦਿਵਸ ਮੌਕੇ ਸ਼ਨੀਵਾਰ ਨੈਨੀ ’ਚ ਆਯੋਜਿਤ ‘ਰਨ ਫਾਰ ਯੂਨਿਟੀ’ ਮੈਰਾਥਨ ’ਚ ਭਾਰੀ ਹੰਗਾਮਾ ਹੋਇਆ। ਇਨਾਮ ਵੰਡ ਸਮਾਰੋਹ ਦੌਰਾਨ ਹਿੱਸਾ ਲੈਣ ਵਾਲੇ ਲੋਕ ਗੁੱਸੇ ’ਚ ਆ ਗਏ ਤੇ ਉਨ੍ਹਾਂ ਕੁਰਸੀਆਂ ਤੋੜ ਦਿੱਤੀਆਂ । ਉਹ ਨਾਅਰੇਬਾਜ਼ੀ ਕਰਦੇ ਹੋਏ ਸਟੇਜ ’ਤੇ ਚੜ੍ਹ ਗਏ ਤੇ ਸਰਟੀਫਿਕੇਟ ਲੁੱਟ ਲਏ।

ਭੀੜ ਨੇ ਪ੍ਰਬੰਧਕ ਡਾ. ਦੇਵੀ ਸਿੰਘ ਪਟੇਲ ਜੋ ਭਾਜਪਾ ਦੇ ਜ਼ਿਲਾ ਉਪ ਪ੍ਰਧਾਨ ਵੀ ਹਨ, ਨੂੰ ਘੇਰ ਲਿਆ। ਜਦੋਂ ਪਟੇਲ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨੇ ਲੋਕਾਂ ਨੇ ਉਸ ਨੂੰ ਫੜ ਲਿਆ। ਸਾਬਕਾ ਵਿਧਾਇਕ ਰਾਮਸੇਵਕ ਪਟੇਲ ਦਾ ਪੁੱਤਰ ਦੇਵੀ ਸਿੰਘ ਮੈਰਾਥਨ ਦੇ ਪ੍ਰਬੰਧਨ ਦੀ ਨਿਗਰਾਨੀ ਕਰ ਰਿਹਾ ਸੀ। ਦੌੜ ਅਭਿਨੰਦਨ ਗੈਸਟ ਹਾਊਸ ਤੋਂ ਸੱਚਾ ਬਾਬਾ ਆਸ਼ਰਮ ਤੱਕ ਹੋਣੀ ਸੀ। ਦੋਸ਼ ਹੈ ਕਿ ਦੌੜ ਸਵੇਰੇ 7 ਵਜੇ ਦੇ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਝੰਡੇ ਤੋਂ ਬਿਨਾਂ ਹੀ ਸ਼ੁਰੂ ਹੋ ਗਈ। ਹਿੱਸਾ ਲੈਣ ਵਾਲਿਆਂ ’ਚੋਂ ਕੁਝ ਨੇ ਬਾਈਕ ’ਤੇ ਦੌੜ ਪੂਰੀ ਕੀਤੀ, ਜਿਸ ਨਾਲ ਬਾਕੀਆਂ ਨੂੰ ਗੁੱਸਾ ਆ ਗਿਆ।

ਇਸ ਸਮਾਗਮ ’ਚ 5000 ਤੋਂ 6000 ਤਕ ਲੋਕ ਸ਼ਾਮਲ ਹੋਏ। ਪੁਲਸ ਨੇ ਦੇਵੀ ਸਿੰਘ ਨੂੰ ਬਚਾਇਆ ਅਤੇ ਨੈਨੀ ਪੁਲਸ ਸਟੇਸ਼ਨ ਲੈ ਗਈ। ਬਾਅਦ ’ਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਨਾਮੀ ਰਕਮ ਵੰਡੀ ਗਈ। ਜੇਤੂ ਨੂੰ 11,000 ਰੁਪਏ ਤੇ ਉਪ ਜੇਤੂ ਨੂੰ 7,000 ਰੁਪਏ ਮਿਲਣੇ ਸਨ।


author

Inder Prajapati

Content Editor

Related News