ਯੂਪੀ ''ਚ ਵੱਡਾ ਸੜਕ ਹਾਦਸਾ; ਬੁਲੰਦਸ਼ਹਿਰ ''ਚ ਬੱਸ ਨੇ ਪਿਕਅੱਪ ਵੈਨ ਨੂੰ ਮਾਰੀ ਟੱਕਰ, 11 ਲੋਕਾਂ ਦੀ ਮੌਤ

Monday, Aug 19, 2024 - 03:28 AM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਸਲੇਮਪੁਰ ਥਾਣਾ ਖੇਤਰ 'ਚ ਐਤਵਾਰ ਨੂੰ ਇਕ ਵਾਹਨ (ਮੈਕਸ ਪਿਕਅੱਪ) ਅਤੇ ਇਕ ਨਿੱਜੀ ਬੱਸ ਵਿਚਾਲੇ ਹੋਈ ਟੱਕਰ ਵਿਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 26 ਹੋਰ ਜ਼ਖਮੀ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਇਕ ਮੈਕਸ ਪਿਕਅੱਪ ਵੈਨ ਅਤੇ ਇਕ ਨਿੱਜੀ ਬੱਸ ਵਿਚਾਲੇ ਆਹਮੋ-ਸਾਹਮਣੀ ਟੱਕਰ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਪਿਕਅੱਪ ਵੈਨ ਗਾਜ਼ੀਆਬਾਦ ਤੋਂ ਸੰਭਲ ਵੱਲ ਜਾ ਰਹੀ ਸੀ ਜਦੋਂ ਸਲੇਮਪੁਰ ਥਾਣੇ ਨੇੜੇ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਕੁੱਲ 37 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 10 ਯਾਤਰੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 27 ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਪ੍ਰਸ਼ਾਸਨ ਮੁਤਾਬਕ ਜ਼ਖ਼ਮੀਆਂ ਵਿੱਚੋਂ ਇਕ ਦੀ ਬਾਅਦ ਵਿਚ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਉਨ੍ਹਾਂ ਅਤੇ ਹੋਰ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਵਧੀਆ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਭੰਡਾਰੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ; ਗਰਮ ਸਬਜ਼ੀ ਦੇ ਭਾਂਡੇ 'ਚ ਡਿੱਗੀਆਂ 2 ਲੜਕੀਆਂ, ਇਕ ਦੀ ਮੌਤ

ਸਥਾਨਕ ਲੋਕਾਂ ਮੁਤਾਬਕ ਬਦਾਯੂੰ-ਮੇਰਠ ਹਾਈਵੇਅ 'ਤੇ ਗਾਜ਼ੀਆਬਾਦ ਵਾਲੇ ਪਾਸੇ ਤੋਂ ਆ ਰਹੀ ਇਕ ਪਿਕਅੱਪ ਵੈਨ ਸਾਹਮਣੇ ਤੋਂ ਆ ਰਹੀ ਇਕ ਨਿੱਜੀ ਬੱਸ ਨਾਲ ਟਕਰਾਅ ਗਈ। ਮ੍ਰਿਤਕਾਂ ਦੀ ਪਛਾਣ ਅਲੀਗੜ੍ਹ ਜ਼ਿਲ੍ਹੇ ਦੇ ਪਾਲੀ ਥਾਣਾ ਇਲਾਕੇ ਦੇ ਅਹੇਰੀਆ ਨਗਲਾ ਵਾਸੀ ਮੁਕੁਟ ਸਿੰਘ (35), ਦੀਨ ਨਾਥ (45), ਬ੍ਰਜੇਸ਼ (18), ਸ਼ਿਸ਼ੂਪਾਲ (27), ਬਾਬੂ ਸਿੰਘ (19), ਗਿਰਰਾਜ ਸਿੰਘ (26), ਸੁਗਰਪਾਲ (35) ਤੋਂ ਇਲਾਵਾ ਬੁਲੰਦਸ਼ਹਿਰ ਜ਼ਿਲ੍ਹੇ ਦੇ ਰਾਮਘਾਟ ਥਾਣਾ ਇਲਾਕੇ ਦੇ ਉੱਚਾ ਨਿਵਾਸੀ ਓਮਕਾਰ (30) ਦੇ ਰੂਪ ਵਿਚ ਹੋਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News