ਓਡਿਸ਼ਾ ''ਚ ਪੁਲਸ ਦੀ ਵੱਡੀ ਕਾਰਵਾਈ ! 1 ਕਰੋੜ ਰੁਪਏ ਦੀ ਕੀਮਤ ਦਾ ਪਾਬੰਦੀਸ਼ੁਦਾ ਕਫ਼ ਸਿਰਪ ਬਰਾਮਦ

Tuesday, Aug 04, 2026 - 06:25 PM (IST)

ਓਡਿਸ਼ਾ ''ਚ ਪੁਲਸ ਦੀ ਵੱਡੀ ਕਾਰਵਾਈ ! 1 ਕਰੋੜ ਰੁਪਏ ਦੀ ਕੀਮਤ ਦਾ ਪਾਬੰਦੀਸ਼ੁਦਾ ਕਫ਼ ਸਿਰਪ ਬਰਾਮਦ

ਭੁਵਨੇਸ਼ਵਰ,  (ਏਜੰਸੀ)- ਓਡਿਸ਼ਾ ਦੇ ਝਾਰਸੁਗੁੜਾ ਜ਼ਿਲੇ ’ਚ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਕਰੋੜ ਰੁਪਏ ਦੀ ਕੀਮਤ ਦਾ ਪਾਬੰਦੀਸ਼ੁਦਾ ਕਫ ਸਿਰਪ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ।

ਇਕ ਸੂਚਨਾ ’ਤੇ ਕਾਰਵਾਈ ਕਰਦਿਆਂ ਟੀਮ ਨੇ ਸੋਮਵਾਰ ਰਾਤ ਬਰਮਲ ਦੇ ਤੁੰਬੇਕੇਲਾ ਨੇੜੇ ਇਕ ਟਰੱਕ ਨੂੰ ਰੋਕਿਆ ਤੇ 197 ਗੱਤੇ ਦੇ ਡੱਬਿਆਂ ’ਚ ਪੈਕ ਕੀਤਾ ਉਕਤ ਕਫ ਸਿਰਪ ਬਰਾਮਦ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਖੇਪ ’ਚ ਕੋਡੀਨ ਫਾਸਫੇਟ ਤੇ ਟ੍ਰਾਈ-ਪ੍ਰੋਲਿਡਾਈਨ ਹਾਈਡ੍ਰੋ-ਕਲੋਰਾਈਡ ਸਿਰਪ ਦੀਆਂ 100 ਐੱਮ. ਐੱਲ. ਦੀਆਂ 23,640 ਸ਼ੀਸ਼ੀਆਂ ਸ਼ਾਮਲ ਹਨ। ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਮੁਹੰਮਦ ਅਹਿਸਾਨ ਅਹਿਮਦ (38) ਤੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਰਿਜ਼ਵਾਨ ਅੰਸਾਰੀ (28) ਵਜੋਂ ਹੋਈ ਹੈ।
 


author

Shubam Kumar

Content Editor

Related News