ਲੱਦਾਖ 'ਚ ਵਾਪਰਿਆ ਵੱਡਾ ਹਾਦਸਾ, 7 ਜਵਾਨ ਸ਼ਹੀਦ

Friday, May 27, 2022 - 04:44 PM (IST)

ਲੱਦਾਖ 'ਚ ਵਾਪਰਿਆ ਵੱਡਾ ਹਾਦਸਾ, 7 ਜਵਾਨ ਸ਼ਹੀਦ

ਲੇਹ (ਭਾਸ਼ਾ)- ਲੱਦਾਖ 'ਚ ਸ਼ਓਕ ਨਦੀ ਕੋਲ ਸ਼ੁੱਕਰਵਾਰ ਨੂੰ ਇਕ ਵਾਹਨ ਦੇ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗਣ ਨਾਲ 7 ਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 26 ਫ਼ੌਜੀਆਂ ਦਾ ਇਕ ਦਲ ਪਰਤਾਪੁਰ ਟਰਾਂਜਿਟ ਕੈਂਪ ਤੋਂ ਲੇਹ ਜ਼ਿਲ੍ਹੇ ਦੇ ਤੁਰਤੁਕ 'ਚ ਜਾ ਰਿਹਾ ਸੀ। 

ਇਹ ਵੀ ਪੜ੍ਹੋ : ਹੈਰਾਨੀਜਨਕ! 40 ਦਿਨ ਦੇ ਬੱਚੇ ਦੇ ਢਿੱਡ 'ਚੋਂ ਮਿਲਿਆ ਭਰੂਣ, ਡਾਕਟਰਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਜਾ ਰਿਹਾ ਵਾਹਨ ਸੜਕ ਤੋਂ ਫਿਸਲ ਕੇ ਖੱਡ 'ਚ ਜਾ ਡਿੱਗਿਆ, ਜਿਸ ਨਾਲ ਸਾਰੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਮੁਹਿੰਮ ਤੇਜ਼ੀ ਨਾਲ ਚਲਾਈ ਅਤੇ ਸਾਰੇ ਫ਼ੌਜੀਆਂ ਨੂੰ ਪਰਤਾਪੁਰ ਦੇ ਫੀਲਡ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ 'ਚੋਂ 7 ਜਵਾਨਾਂ ਨੇ ਦਮ ਤੋੜ ਦਿੱਤਾ। ਕਈ ਕਰਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੈ।

ਇਹ ਵੀ ਪੜ੍ਹੋ : ਦੇਸੀ ਜੁਗਾੜ ਦਾ ਕਮਾਲ, 250 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 12 ਸਾਲਾ ਬੱਚੇ ਨੂੰ ਸੁਰੱਖਿਅਤ ਕੱਢਿਆ ਬਾਹਰ


author

DIsha

Content Editor

Related News