ਮੈਥਿਲੀ ਠਾਕੁਰ ਨੇ ਰਚਿਆ ਇਤਿਹਾਸ, ਸ਼ਾਨਦਾਰ ਜਿੱਤ ਦਰਜ ਕਰ ਬਣੀ ਸਭ ਤੋਂ ਘੱਟ ਉਮਰ ਦੀ ਵਿਧਾਇਕ

Friday, Nov 14, 2025 - 07:35 PM (IST)

ਮੈਥਿਲੀ ਠਾਕੁਰ ਨੇ ਰਚਿਆ ਇਤਿਹਾਸ, ਸ਼ਾਨਦਾਰ ਜਿੱਤ ਦਰਜ ਕਰ ਬਣੀ ਸਭ ਤੋਂ ਘੱਟ ਉਮਰ ਦੀ ਵਿਧਾਇਕ

ਨੈਸ਼ਨਲ ਡੈਸਕ- ਮਸ਼ਹੂਰ ਗਾਇਕਾ ਅਤੇ ਭਾਜਪਾ ਉਮੀਦਵਾਰ ਮੈਥਿਲੀ ਠਾਕੁਰ ਨੇ ਅਲੀਨਗਰ ਵਿਧਾਨ ਸਭਾ ਸੀਟ 'ਤੇ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ। ਇਸਦੇ ਨਾਲ ਹੀ ਉਹ ਸਭ ਤੋਂ ਘੱਟ ਉਮਰ ਦੀ ਵਿਧਾਇਕ ਬਣ ਗਈ ਹੈ। 

ਮੈਥਿਲੀ ਠਾਕੁਰ ਨੂੰ ਕੁੱਲ 84,915 ਵੋਟਾਂ ਮਿਲੀਆਂ, ਜਦੋਂਕਿ ਆਰ.ਜੇ.ਡੀ. ਉਮੀਦਵਾਰ ਬਿਨੋਦ ਮਿਸ਼ਰਾ ਨੂੰ 73185 ਵੋਟਾਂ ਮਿਲੀਆਂ। ਮੈਥਿਲੀ ਠਾਕੁਰ ਨੇ 11730 ਵੋਟਾਂ ਨਾਲ ਬਿਨੋਦ ਮਿਸ਼ਰਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਤੀਜੇ ਨੰਬਰ 'ਤੇ ਆਜ਼ਾਦ ਉਮੀਦਵਾਰ ਸੈਫੂਦੀਨ ਅਹਿਮਦ ਨੇ 2803 ਵੋਟਾਂ ਹਾਸਿਲ ਕੀਤੀਆਂ। 

ਇਧਰ ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸਮਰਾਟ ਚੌਧਰੀ ਨੇ ਵਿਧਾਨ ਸਭਾ ਚੋਣਾਂ 'ਚ ਤਰਾਪੁਰ ਸੀਟ 'ਤੇ 45,843 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਮੁਤਾਬਕ, ਚੌਧਰੀ ਨੂੰ ਕੁੱਲ 1,22,480 ਵੋਟਾਂ ਮਿਲੀਆਂ, ਜਦੋਂਕਿ ਉਨ੍ਹਾਂ ਦੇ ਮੁਕਾਬਲੇਬਾਜ਼ ਆਰ.ਜੇ.ਡੀ. ਉਮੀਦਵਾਰ ਅਰੁਣ ਕੁਮਾਰ ਨੇ 76,637 ਵੋਟਾਂ ਹਾਸਲ ਕੀਤੀਆਂ। ਜਨ ਸੁਰਾਜ ਪਾਰਟੀ ਦੇ ਸੰਤੋਸ਼ ਕੁਮਾਰ ਸਿੰਘ 3,898 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। 


author

Rakesh

Content Editor

Related News