ਬਦਾਯੂੰ ਗੈਂਗਰੇਪ-ਕਤਲ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, 50 ਹਜ਼ਾਰ ਰੁਪਏ ਦਾ ਸੀ ਇਨਾਮ

01/08/2021 1:42:33 AM

ਬਦਾਯੂੰ - ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਜਨਾਨੀ ਨਾਲ ਗੈਂਗਰੇਪ ਅਤੇ ਕਤਲ ਦੀ ਘਟਨਾ ਦੇ ਮੁੱਖ ਦੋਸ਼ੀ ਮਹੰਤ ਸੱਤਨਰਾਇਣ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਦੋ ਦਿਨ ਤੋਂ ਫਰਾਰ ਸੀ। ਪੁਲਸ ਨੇ ਉਸ 'ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਸੀ।

ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਐੱਸ.ਟੀ.ਐੱਫ. ਨੂੰ ਆਦੇਸ਼ ਦਿੱਤਾ ਸੀ। ਜ਼ਿਲ੍ਹਾ ਪੁਲਸ ਨਾਲ ਐੱਸ.ਟੀ.ਐੱਫ. ਨੂੰ ਵੀ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਦੋਸ਼ੀਆਂ 'ਤੇ NSA  ਦੇ ਤਹਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਮਾਮਲੇ ਦੇ ਮੁੱਖ ਦੋਸ਼ੀ 'ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਕੋਰੋਨਾ ਦੇ ਵੱਧਦੇ ਮਾਮਲਿਆਂ 'ਤੇ ਕੇਂਦਰ ਨੇ 4 ਸੂਬਿਆਂ ਨੂੰ ਦਿੱਤੀ ਚਿਤਾਵਨੀ

ਸੀ.ਐੱਮ. ਯੋਗੀ ਨੇ ਕਿਹਾ ਸੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਇਸ ਘਟਨਾ ਦੇ ਚੱਲਦੇ ਵਿਰੋਧੀ ਦਲਾਂ ਨੇ ਯੂ.ਪੀ. ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹਾਲਾਂਕਿ ਸੀ.ਐੱਮ. ਯੋਗੀ ਨੇ ਕਿਹਾ ਸੀ ਕਿ ਬਦਾਯੂੰ ਦੀ ਘਟਨਾ ਬਹੁਤ ਨਿੰਦਣਯੋਗ ਹੈ। ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਬੋਲੇ ਜਿਆਣੀ, ਪੰਜਾਬ 'ਚ ਲਾਅ ਐਂਡ ਆਰਡਰ 'ਤੇ ਕੀਤੀ ਗੱਲ

ਇਸ ਮਾਮਲੇ ਵਿੱਚ ਹੁਣ ਹੋਵੇਗੀ ਇੱਕ ਹੋਰ ਜਾਂਚ 
ਬਦਾਯੂੰ ਵਿੱਚ ਮੰਦਰ ਗਈ ਬੀਬੀ ਨਾਲ ਹੋਈ ਦਰਿੰਦਗੀ ਦੇ ਮਾਮਲੇ ਵਿੱਚ ਹੁਣ ਇੱਕ ਹੋਰ ਜਾਂਚ ਕੀਤੀ ਜਾਵੇਗੀ। ਇਹ ਜਾਂਚ ਪੋਸਟਮਾਰਟਮ ਰਿਪੋਰਟ ਲੀਕ ਹੋਣ ਦੇ ਨਾਲ ਜੁੜੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪੋਸਟਮਾਰਟਮ ਰਿਪੋਰਟ ਲੀਕ ਕਰਨ ਦੀ ਮੈਜਿਸਟਰੇਟ ਜਾਂਚ ਦਾ ਹੁਕਮ ਦਿੱਤਾ ਹੈ। ਬਦਾਯੂੰ ਡੀ.ਐੱਮ. ਨੇ ਇਹ ਜਾਂਚ ਏ.ਡੀ.ਐੱਮ. ਨੂੰ ਸੌਂਪੀ ਹੈ। ਉਨ੍ਹਾਂ ਤੋਂ 9 ਜਨਵਰੀ ਤੱਕ ਜਾਂਚ ਰਿਪੋਰਟ ਮੰਗੀ ਗਈ ਹੈ। ਦੱਸ ਦਈਏ ਕਿ ਪੋਸਟਮਾਰਟਮ ਨਾਲ ਹੀ ਬੀਬੀ ਦੇ ਨਾਲ ਹੋਈ ਦਰਿੰਦਗੀ ਦਾ ਖੁਲਾਸਾ ਹੋਇਆ ਸੀ। ਪੋਸਟਮਾਰਟਮ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਬੀਬੀ ਦੇ ਪ੍ਰਾਈਵੇਟ ਪਾਰਟ ਵਿੱਚ ਗੰਭੀਰ ਜ਼ਖ਼ਮ ਸਨ ਅਤੇ ਉਸ ਦੀ ਇੱਕ ਲੱਤ ਵੀ ਟੁੱਟੀ ਹੋਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News