ਮਾਲਕ ਦੇ ਰੁਮਾਲ ਲਈ ਨੌਕਰਾਣੀ ਨੇ ਜਾਨ ਖ਼ਤਰੇ ’ਚ ਪਾਈ, 12ਵੀਂ ਮੰਜ਼ਿਲ ਦੀ ਬਾਲਕਨੀ ’ਚ ਲਟਕੀ

Sunday, Nov 05, 2023 - 11:11 AM (IST)

ਮਾਲਕ ਦੇ ਰੁਮਾਲ ਲਈ ਨੌਕਰਾਣੀ ਨੇ ਜਾਨ ਖ਼ਤਰੇ ’ਚ ਪਾਈ, 12ਵੀਂ ਮੰਜ਼ਿਲ ਦੀ ਬਾਲਕਨੀ ’ਚ ਲਟਕੀ

ਗ੍ਰੇਟਰ ਨੋਇਡਾ (ਅਨਸ)- ਗ੍ਰੇਟਰ ਨੋਇਡਾ ਵੈਸਟ ਵਿਚ ਇਕ ਫੋਟੋ ਸਾਹਮਣੇ ਆਈ ਹੈ, ਜਿਸ ਵਿਚ ਇਕ ਫਲੈਟ ਵਿਚ ਕੰਮ ਕਰਨ ਵਾਲੀ ਨੌਕਰਾਣੀ 12ਵੀਂ ਮੰਜ਼ਿਲ ਦੀ ਬਾਲਕਨੀ ਨਾਲ ਲਟਕੀ ਹੋਈ ਦਿਖਾਈ ਦੇ ਰਹੀ ਹੈ। ਉਹ ਮਾਲਕ ਦੇ ਡਿੱਗੇ ਇਕ ਰੁਮਾਲ ਨੂੰ ਚੁੱਕਣ ਲਈ 12ਵੀਂ ਮੰਜ਼ਿਲ ਤੋਂ ਹੇਠਾਂ ਲਟਕ ਗਈ। ਉਸਦੀ ਇਹ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਸਾਹਮਣੇ ਆਈ ਫੋਟੋ ਮੁਤਾਬਕ ਇਕ ਨੌਕਰਾਣੀ ਨੇ ਮਾਲਕ ਦੇ ਰੁਮਾਲ ਲਈ ਆਪਣੀ ਜਾਨ ਨੂੰ ਖਤਰੇ ਵਿਚ ਪਾ ਦਿੱਤਾ।

ਇਹ ਵੀ ਪੜ੍ਹੋ : PM ਮੋਦੀ ਨੇ ਆਕਾਂਸ਼ਾ ਨਾਲ ਕੀਤਾ ਵਾਅਦਾ ਨਿਭਾਇਆ, ਚਿੱਠੀ ਲਿਖ ਕੀਤਾ ਵਿਸ਼ੇਸ਼ ਧੰਨਵਾਦ

ਖਬਰ ਮੁਤਾਬਕ ਗ੍ਰੇਟਰ ਨੋਇਡਾ ਵੈਸਟ ਵਿਚ ਸਥਿਤ ਸਮਰਿਧੀ ਗ੍ਰੈਂਡ ਐਵਨਿਊ ਹਾਊਸਿੰਗ ਸੁਸਾਇਟੀ ਦਾ ਹੈ। ਨੌਕਰਾਣੀ ਨੇ 12ਵੀਂ ਮੰਜ਼ਿਲ ’ਤੇ ਰੁਮਾਲ ਸੁਕਣੇ ਪਾਇਆ ਸੀ ਜੋ ਉੱਡ ਕੇ 11ਵੀਂ ਮੰਜ਼ਿਲ ਦੀ ਬਾਲਕਨੀ ਵਿਚ ਡਿੱਗ ਗਿਆ। ਨੌਕਰਾਣੀ ਨੇ ਰੁਮਾਲ ਚੁੱਕਣ ਦਾ ਫੈਸਲਾ ਕੀਤਾ ਅਤੇ ਬਾਲਕਨੀ ਦੀ ਰੇਲਿੰਗ ’ਤੇ ਬਾਹਰ ਵਾਲੇ ਪਾਸੇ ਲਟਕ ਗਈ। ਇਸ ਦੌਰਾਨ ਪੂਰੀ ਸੁਸਾਇਟੀ ਵਿਚ ਲੋਕ ਹੈਰਾਨ ਹੋ ਗਏ। ਲੋਕਾਂ ਦੇ ਲੱਖ ਮਨਾ ਕਰਨ ਦੇ ਬਾਵਜੂਦ ਉਸ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮਾਲਕ ਦਾ ਰੁਮਾਲ ਚੁੱਕ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News