ਸੰਸਦ ਮੈਂਬਰ ਨੇ ''ਐਕਸ'' ''ਤੇ ਪਿਘਲੀ Ice Cream ਪਹੁੰਚਾਉਣ ਦੀ ਕੀਤੀ ਸ਼ਿਕਾਇਤ, Swiggy ਨੇ ਦਿੱਤਾ ਇਹ ਜਵਾਬ

Saturday, Jan 18, 2025 - 11:22 AM (IST)

ਸੰਸਦ ਮੈਂਬਰ ਨੇ ''ਐਕਸ'' ''ਤੇ ਪਿਘਲੀ Ice Cream ਪਹੁੰਚਾਉਣ ਦੀ ਕੀਤੀ ਸ਼ਿਕਾਇਤ, Swiggy ਨੇ ਦਿੱਤਾ ਇਹ ਜਵਾਬ

ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਆਨਲਾਈਨ ਮਾਧਿਅਮ ਨਾਲ ਖਾਣਾ ਮੰਗਵਾਉਣ ਅਤੇ ਸਪਲਾਈ ਸੇਵਾ ਬਾਰੇ 'ਐਕਸ' 'ਤੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਮਹਿੰਗੀ ਆਈਸਕ੍ਰੀਮ ਆਰਡਰ ਕੀਤੀ ਸੀ, ਉਹ 'ਖਰਾਬ' ਹੋ ਗਈ। ਮੋਇਤਰਾ ਨੇ ਵੀਰਵਾਰ ਦੇਰ ਰਾਤ 'ਐਕਸ' 'ਤੇ ਆਨਲਾਈਨ ਫੂਡ ਸਰਵਿਸ ਪ੍ਰੋਵਾਈਡਰ 'ਸਵਿਗੀ' ਦਾ ਨਾਂ ਜੋੜਦੇ ਹੋਏ ਪੋਸਟ ਕਰ ਕੇ ਕਿਹਾ,''ਮੁਆਫ਼ ਕਰਨਾ ਸਵਿਗੀ, ਤੁਹਾਨੂੰ ਆਪਣੀ ਸੇਵਾ ਸੁਧਾਰਨੀ ਹੋਵੇਗੀ। ਮੈਂ ਮਹਿੰਗੀ ਆਈਸਕ੍ਰਾਮ 'ਮਾਈਨਸ ਥਰਟੀ ਮਿਨੀ ਸਟਿਕ' ਮੰਗਵਾਈ ਸੀ ਅਤੇ ਉਹ ਖ਼ਰਾਬ ਹਾਲਤ 'ਚ ਮੇਰੇ ਕੋਲ ਪਹੁੰਚੀ ਜੋ ਕਿ ਖਾਣ ਯੋਗ ਬਿਲਕੁੱਲ ਨਹੀਂ ਸੀ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਲਦ ਤੋਂ ਜਲਦ ਰਕਮ ਵਾਪਸੀ ਜਾਂ ਦੂਜੀ ਆਈਸਕ੍ਰੀਮ ਮਿਲਣ ਦੀ ਉਮੀਦ ਹੈ।''

PunjabKesari

ਸਵਿਗੀ ਨੇ ਤ੍ਰਿਣਮੂਲ ਸੰਸਦ ਮੈਂਬਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਇਸ ਮੁੱਦੇ 'ਤੇ ਉਨ੍ਹਾਂ ਦੀ ਮਦਦ ਕਰਨਗੇ। ਸਵਿਗੀ ਨੇ ਮੋਇਤਰਾ ਦੀ ਪੋਸਟ ਦੇ ਜਵਾਬ 'ਚ ਕਿਹਾ,''ਇਹ ਜਾਣ ਕੇ ਖੇਦ ਹੈ ਕਿ ਤੁਹਾਨੂੰ ਇਹ ਸਮੱਸਿਆ ਆਈ। ਕਿਰਪਾ ਆਪਣਾ 'ਆਰਡਰ ਨੰਬਰ' ਸਾਂਝਾ ਕਰੋ। ਅਸੀਂ ਮਦਦ ਕਰਾਂਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News