ਰਮਜ਼ਾਨ ਦੌਰਾਨ ਮਹਿਬੂਬਾ ਮੁਫਤੀ ਦੀ ਕੇਂਦਰ ਸਰਕਾਰ ਨੂੰ ਖਾਸ ਅਪੀਲ

Saturday, May 04, 2019 - 06:18 PM (IST)

ਰਮਜ਼ਾਨ ਦੌਰਾਨ ਮਹਿਬੂਬਾ ਮੁਫਤੀ ਦੀ ਕੇਂਦਰ ਸਰਕਾਰ ਨੂੰ ਖਾਸ ਅਪੀਲ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਸੁਰੱਖਿਆ ਫੋਰਸ ਅਤੇ ਕੇਂਦਰ ਸਰਕਾਰ ਤੋਂ ਇਕ ਵਾਰ ਫਿਰ ਕਸ਼ਮੀਰ ਘਾਟੀ 'ਚ ਜੰਗਬੰਦੀ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ। ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਮਹਿਬੂਬਾ ਮੁਫਤੀ ਨੇ ਸ਼ਨੀਵਾਰ ਭਾਵ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਸੁਰੱਖਿਆ ਫੋਰਸ ਤੋਂ ਜੰਗਬੰਦੀ ਦੀ ਅਪੀਲ ਕੀਤੀ ਹੈ। ਮਹਿਬੂਬਾ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਦੇਣ ਅਤੇ ਰਮਜ਼ਾਨ ਦੇ ਪਾਕ ਮਹੀਨੇ ਨੂੰ ਦੇਖਦਿਆਂ ਪੂਰੇ ਮਹੀਨੇ ਅੱਤਵਾਦੀ ਮੁਕਾਬਲਾ ਅਤੇ ਸਰਚ ਆਪਰੇਸ਼ਨ ਵਰਗੀ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਮਹਿਬੂਬਾ ਨੇ ਅੱਤਵਾਦੀਆਂ ਨੂੰ ਵੀ ਰਮਜ਼ਾਨ ਦੌਰਾਨ ਕੋਈ ਹਮਲਾ ਨਾ ਕਰਨ ਦੀ ਅਪੀਲ ਕੀਤੀ।

PunjabKesari


ਪ੍ਰੈੱਸ ਕਾਨਫਰੰਸ 'ਚ ਮਹਿਬੂਬਾ ਮੁਫਤੀ ਨੇ ਕਿਹਾ, ''ਰਮਜ਼ਾਨ ਦਾ ਮਹੀਨਾ ਨੇੜੇ ਹੈ। ਇਸ ਪੂਰੇ ਮਹੀਨੇ ਲੋਕ ਦਿਨ-ਰਾਤ ਇਬਾਦਤ ਕਰਦੇ ਹਨ ਅਤੇ ਮਸਜਿਦਾਂ ਵਿਚ ਜਾਂਦੇ ਹਨ। ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਰਮਜ਼ਾਨ ਦੇ ਮਹੀਨੇ ਵਿਚ ਕਸ਼ਮੀਰ ਘਾਟੀ 'ਚ ਜੰਗਬੰਦੀ ਦਾ ਐਲਾਨ ਕੀਤਾ ਜਾਵੇ। ਇਸ ਸਮੇਂ ਦੌਰਾਨ ਘਾਟੀ ਵਿਚ ਛਾਪੇਮਾਰੀ ਅਤੇ ਸਰਚ ਆਪਰੇਸ਼ਨ ਵਰਗੀ ਕੋਈ ਕਾਰਵਾਈ ਨਾ ਕੀਤੀ ਜਾਵੇ, ਤਾਂ ਕਿ ਜੰਮੂ-ਕਸ਼ਮੀਰ ਦੇ ਲੋਕ ਆਰਾਮ ਨਾਲ ਇਹ ਪੂਰਾ ਮਹੀਨਾ ਬਿਤਾ ਸਕਣ।

ਦੱਸਣਯੋਗ ਹੈ ਕਿ ਬੀਤੇ ਸਾਲ ਜਦੋਂ ਕੇਂਦਰ ਸਰਕਾਰ ਨੇ ਘਾਟੀ 'ਚ ਜੰਗਬੰਦੀ ਦਾ ਐਲਾਨ ਕੀਤਾ ਸੀ, ਉਸ ਸਮੇਂ ਭਾਜਪਾ ਅਤੇ ਪੀ. ਡੀ. ਪੀ. ਦੀ ਗਠਜੋੜ ਵਾਲੀ ਸਰਕਾਰ ਸੱਤਾ ਵਿਚ ਸੀ। ਇਸ ਵਾਰ ਵੀ ਚੋਣਾਂ ਦਰਮਿਆਨ ਮਹਿਬੂਬਾ ਵਲੋਂ ਕੀਤੀ ਗਈ ਜੰਗਬੰਦੀ ਦੀ ਅਪੀਲ ਨੂੰ ਘਾਟੀ ਵਿਚ ਉਨ੍ਹਾਂ ਵਲੋਂ ਸਿਆਸੀ ਫਾਇਦੇ ਦਾ ਇਕ ਸਟੰਟ ਮੰਨਿਆ ਜਾ ਰਿਹਾ ਹੈ।


author

Tanu

Content Editor

Related News