ਗੁਜਰਾਤ ''ਚ ਤੋੜੀ ਗਈ ਮਹਾਤਮਾ ਗਾਂਧੀ ਦੀ ਮੂਰਤੀ

01/04/2020 7:51:08 PM

ਅਮਰੇਲੀ — ਗੁਜਰਾਤ 'ਚ ਅਮਰੇਲੀ ਸਥਿਤ ਲਾਠੀ ਦੇ ਅਕਾੜਾ ਰੋਡ 'ਤੇ ਹਰਿ ਕ੍ਰਿਸ਼ਣ ਸਰੋਵਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਕੁਝ ਸ਼ਰਾਰਤੀ ਤੱਤਾਂ ਨੇ ਰਾਤ ਨੂੰ ਤੋੜ ਦਿੱਤਾ। ਸਵੇਰੇ ਸਥਾਨਕ ਲੋਕਾਂ ਨੂੰ ਮੂਰਤੀ ਨੁਕਸਾਨੀ ਹੋਈ ਮਿਲੀ ਤਾਂ ਉਥੇ ਭੀੜ੍ਹ ਇਕੱਠੀ ਹੋਣ ਲੱਗੀ। ਪੁਲਸ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਮੁਤਾਬਕ ਉਸ ਇਲਾਕੇ 'ਚ ਅੰਕਾੜਾ ਰੋਡ ਸਥਿਤ ਹਰਿ ਕ੍ਰਿਸ਼ਣ ਸਰੋਵਰ ਦਾ ਹਾਲ ਹੀ 'ਚ ਬਿਊਟੀਫਿਕੇਸ਼ਨ ਕੀਤਾ ਗਿਆ ਸੀ। ਉਥੇ ਮਹਾਤਮਾ ਗਾਂਧੀ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ। ਸਥਾਨਕ ਲੋਕ ਰੋਜ਼ਾਨਾ ਉਥੇ ਸੈਰ ਕਰਨ ਆਉਂਦੇ ਹਨ। ਬੀਤੀ ਰਾਤ ਕਿਸੇ ਨੇ ਮੂਰਤੀ ਤੋੜ ਦਿੱਤੀ। ਪੁਲਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


Inder Prajapati

Content Editor

Related News