ਜਾਣੋ ਭਾਰਤੀ ਨੋਟਾਂ ''ਤੇ ਕਿਉਂ ਛਾਪੀ ਜਾਂਦੀ ਹੈ ਮਹਾਤਮਾ ਗਾਂਧੀ ਦੀ ਹੀ ਤਸਵੀਰ

01/30/2020 11:25:21 AM

ਨਵੀਂ ਦਿੱਲੀ— ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅੱਜ 72ਵੀਂ ਬਰਸੀ ਹੈ। ਇੱਥੇ ਦੱਸ ਦੇਈਏ ਕਿ 30 ਜਨਵਰੀ 1948 ਨੂੰ ਨਾਥੂਰਾਮ ਗੋਡਸੇ ਨੇ 3 ਗੋਲੀਆਂ ਮਾਰ ਕੇ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ। ਗਾਂਧੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਹਨ, ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਜ਼ਾਨਾ ਕੰਮ 'ਚ ਆਉਣ ਵਾਲੀ ਭਾਰਤੀ ਕਰੰਸੀ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਕਿਉਂ ਛਪੀ ਹੁੰਦੀ ਹੈ। ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਆਓ ਜਾਣਦੇ ਹਾਂ ਭਾਰਤੀ ਨੋਟ 'ਤੇ ਗਾਂਧੀ ਦੀ ਤਸਵੀਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ—

— ਇਸ ਦੀ ਸ਼ੁਰੂਆਤ 1996 'ਚ ਹੋਈ ਸੀ, ਜਦੋਂ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਨੋਟ ਆਏ ਸਨ। ਉਸ ਤੋਂ ਬਾਅਦ 5,10, 20,100, 500 ਅਤੇ 1000 ਰੁਪਏ ਦੇ ਨੋਟ ਛਾਪੇ ਗਏ। ਇਸ ਦੌਰਾਨ ਅਸ਼ੋਕ ਸਤੰਭ ਦੀ ਥਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਅਸ਼ੋਕ ਸਤੰਭ ਦੀ ਤਸਵੀਰ ਨੋਟ ਖੱਬੇ ਪਾਸੇ ਹੇਠਲੇ ਹਿੱਸੇ 'ਤੇ ਪ੍ਰਿੰਟ ਕਰ ਦਿੱਤੀ ਗਈ। 

— ਨੋਟ 'ਤੇ ਛਪਣ ਵਾਲੀ ਗਾਂਧੀ ਦੀ ਤਸਵੀਰ 1946 'ਚ ਖਿੱਚੀ ਗਈ ਸੀ। ਗਾਂਧੀ ਜੀ ਦੀ ਇਹ ਤਸਵੀਰ ਉਦੋਂ ਲਈ ਗਈ ਸੀ, ਜਦੋਂ ਉਹ ਲਾਰਡ ਫਰੈਡਰਿਕ ਪੇਥਿਕ ਲਾਰੈਂਸ ਵਿਕਟਰੀ ਹਾਊਸ 'ਚ ਆਏ ਸਨ। ਇਕ ਆਰ. ਟੀ. ਆਈ. 'ਚ ਇਹ ਗੱਲ ਸਾਹਮਣੇ ਆਈ ਸੀ ਕਿ ਸਾਲ 1993 'ਚ ਆਰ. ਬੀ. ਆਈ. ਨੇ ਨੋਟ ਦੇ ਸੱਜੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਛਾਪਣ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਸੀ। ਹਾਲਾਂਕਿ ਗਾਂਧੀ ਦੀ ਤਸਵੀਰ 'ਤੇ ਕਈ ਵਾਰ ਬਹਿਸ ਹੁੰਦੀ ਰਹੀ ਕਿ ਉਨ੍ਹਾਂ ਦੀ ਥਾਂ 'ਤੇ ਹੋਰ ਸੁਤੰਤਰਤਾ ਸੈਨਾਨੀ ਦੀ ਤਸਵੀਰ ਕਿਉਂ ਨਹੀਂ ਛਾਪੀ ਗਈ। 

— ਦਰਅਸਲ ਸਾਡਾ ਦੇਸ਼ ਏਕਤਾ ਵਾਲਾ ਦੇਸ਼ ਹੈ ਅਤੇ ਮਹਾਤਮਾ ਗਾਂਧੀ ਨੂੰ ਰਾਸ਼ਟਰੀ ਪ੍ਰਤੀਕ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਰਾਸ਼ਟਰਪਿਤਾ ਦੀ ਉਪਾਧੀ ਹਾਸਲ ਕਰ ਚੁੱਕੇ ਗਾਂਧੀ ਉਸ ਸਮੇਂ ਰਾਸ਼ਟਰ ਦਾ ਚਿਹਰਾ ਸਨ, ਇਸ ਲਈ ਉਨ੍ਹਾਂ ਦੇ ਨਾਂ 'ਤੇ ਫੈਸਲਾ ਲਿਆ ਗਿਆ। ਕਿਉਂਕਿ ਹੋਰ ਸੈਨਾਨੀਆਂ ਦੇ ਨਾਂ 'ਤੇ ਖੇਤਰੀ ਵਿਵਾਦ ਹੋ ਸਕਦਾ ਸੀ। ਹਾਲਾਂਕਿ ਇਸ ਸਵਾਲ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।


Tanu

Content Editor

Related News