11 ਸਾਲਾਂ ''ਚ 73 ਕਰੋੜ 18 ਲੱਖ ਦਾ ਪਾਣੀ ਚੋਰੀ ਕਰ ਕੇ ਵੇਚਿਆ, ਮਾਮਲਾ ਦਰਜ

10/17/2019 3:47:28 PM

ਮੁੰਬਈ— ਮਹਾਰਾਸ਼ਟਰ 'ਚ ਪੁਲਸ ਨੇ 6 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ। ਇਨ੍ਹਾਂ ਨੇ 11 ਸਾਲਾਂ 'ਚ ਕਰੀਬ 73 ਕਰੋੜ ਰੁਪਏ ਦਾ ਪਾਣੀ ਚੋਰੀ ਕੀਤਾ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਮੁੰਬਈ ਦੀ ਆਜ਼ਾਦ ਮੈਦਾਨ ਪੁਲਸ ਨੇ ਧਾਰਾ 379 ਅਤੇ 34 ਦੇ ਅਧੀਨ 6 ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਇਹ ਕੇਸ ਜ਼ਮੀਨ ਹੇਠਲੇ ਪਾਣੀ ਦੀ ਚੋਰੀ ਕਰਨ ਦੇ ਦੋਸ਼ 'ਚ ਦਰਜ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੇ 11 ਸਾਲਾਂ 'ਚ 73 ਕਰੋੜ 18 ਲੱਖ ਰੁਪਏ ਕੀਮਤ ਦਾ ਪਾਣੀ ਚੋਰੀ ਕਰ ਕੇ ਵੇਚਿਆ ਹੈ।PunjabKesariਇਹ ਸ਼ਿਕਾਇਤ ਇਕ ਆਰ.ਟੀ.ਆਈ. ਐਕਟੀਵਿਸਟ ਸੁਰੇ ਕੁਮਾਰ ਢੋਕਾ ਨੇ ਦਰਜ ਕਰਵਾਈ। ਸੁਰੇਸ਼ ਕੁਮਾਰ ਢੋਕਾ ਮੁੰਬਈ ਦੇ ਪੰਡਯਾ ਮੇਂਸ਼ਨ 'ਚ ਕਿਰਾਏਦਾਰ ਹਨ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਬਿਲਡਿੰਗ ਕੰਪਲੈਕਸ 'ਚ ਬਣੇ 2 ਖੂਹਾਂ ਦਾ ਪਾਣੀ ਕੱਢ ਕੇ ਗੈਰ-ਕਾਨੂੰਨੀ ਰੂਪ ਨਾਲ ਵੇਚਿਆ ਗਿਆ। ਐੱਫ.ਆਈ.ਆਰ. ਅਨੁਸਾਰ, 11 ਸਾਲਾਂ 'ਚ ਕਰੀਬ 6 ਲੱਖ 10 ਹਜ਼ਾਰ ਟੈਂਕਰ ਪਾਣੀ ਵੇਚਿਆ ਗਿਆ। ਇਕ ਟੈਂਕਰ 'ਚ 10 ਹਜ਼ਾਰ ਲੀਟਰ ਪਾਣੀ ਆਉਂਦਾ ਹੈ। ਇਕ ਟੈਂਕਰ ਦੇ ਪਾਣੀ ਦੀ ਔਸਤ ਕੀਮਤ 1200 ਰੁਪਏ ਹੁੰਦੀ ਹੈ। ਇਸ ਤਰ੍ਹਾਂ 11 ਸਾਲਾਂ 'ਚ 73 ਕਰੋੜ ਰੁਪਏ ਦਾ ਪਾਣੀ ਬਿਲਡਿੰਗ ਦੇ ਮਾਲਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੇਚ ਦਿੱਤਾ।


DIsha

Content Editor

Related News