ਬੇਰੁਜ਼ਗਾਰ ਵਿਅਕਤੀ ਨੇ ਪਤਨੀ ਅਤੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਕੀਤੀ ਖ਼ੁਦਕੁਸ਼ੀ

Monday, May 10, 2021 - 03:10 PM (IST)

ਬੇਰੁਜ਼ਗਾਰ ਵਿਅਕਤੀ ਨੇ ਪਤਨੀ ਅਤੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਪੁਣੇ- ਮਹਾਰਾਸ਼ਟਰ 'ਚ 38 ਸਾਲਾ ਇਕ ਬੇਰੁਜ਼ਗਾਰ ਵਿਅਕਤੀ ਨੇ ਆਪਣੀ ਪਤਨੀ ਅਤੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਪੁਣੇ ਦੇ ਲੋਨੀਕਾਂਡ ਥਾਣਾ ਖੇਤਰ ਦੇ ਅਧੀਨ ਕਦਮਵਕ ਬਸਤੀ ਇਲਾਕੇ 'ਚ ਐਤਵਾਰ ਨੂੰ ਹੋਈ। ਸਹਾਇਕ ਪੁਲਸ ਕਮਿਸ਼ਨਰ ਕਲਿਆਣ ਵਿਧਾਤੇ ਨੇ ਦੱਸਿਆ ਕਿ ਹਨੂਮੰਤ ਸ਼ਿੰਦੇ ਆਪਣੀ ਪਤਨੀ (28), 14 ਮਹੀਨਿਆਂ ਦੇ ਬੱਚੇ, ਪਿਤਾ ਅਤੇ ਭਰਾ ਨਾਲ ਆਪਣੇ ਫਲੈਟ 'ਚ ਰਹਿੰਦਾ ਸੀ। ਐਤਵਾਰ ਦੁਪਹਿਰ ਕਰੀਬ 11 ਵਜੇ ਉਸ ਦਾ ਕਮਰਾ ਅੰਦਰੋਂ ਬੰਦ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸ਼ਿੰਦੇ ਅਤੇ ਉਸ ਦੀ ਪਤਨੀ ਨੇ ਸ਼ਾਮ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸ ਦੇ ਪਿਤਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਜੰਗ ਜਿੱਤਣ ਲਈ ਹੁਣ ਤੱਕ 17 ਕਰੋੜ ਤੋਂ ਵੱਧ ਲੋਕਾਂ ਨੂੰ ਲਾਈ ਗਈ 'ਵੈਕਸੀਨ'

ਵਿਧਾਤੇ ਨੇ ਦੱਸਿਆ ਕਿ ਬਾਅਦ 'ਚ ਦਰਵਾਜ਼ਾ ਤੋੜ ਕੇ ਪੁਲਸ ਜਦੋਂ ਕਮਰੇ 'ਚ ਗਈ ਤਾਂ ਉਸ ਨੇ ਦੇਖਿਆ ਕਿ ਸ਼ਿੰਦੇ ਫਾਹੇ ਨਾਲ ਲਟਕਿਆ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ ਬੱਚਾ ਵੀ ਮ੍ਰਿਤ ਪਏ ਸਨ। ਪਤਨੀ ਦਾ ਗਲ਼ਾ ਦਬਾਇਆ ਗਿਆ ਸੀ ਅਤੇ ਬੱਚੇ ਦਾ ਗਲ਼ਾ ਕੱਟਿਆ ਗਿਆ ਸੀ। ਅਧਿਕਾਰੀ ਨੇ ਕਿਹਾ,''ਹਾਦਸੇ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਪਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸ਼ਿੰਦੇ ਬੇਰੁਜ਼ਗਾਰ ਸੀ ਅਤੇ ਵਿੱਤੀ ਪਰੇਸ਼ਾਨੀਆਂ ਨਾਲ ਜੂਝ ਰਿਹਾ ਸੀ, ਜਿਸ ਕਾਰਨ ਉਹ ਤਣਾਅ 'ਚ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਚੁੱਪ ਜਿਹਾ ਰਹਿੰਦਾ ਸੀ।'' ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਨਾਲ ਲੜਨ ਲਈ ਕਿਸਾਨ ਡੱਟ ਕੇ ਕਰ ਰਹੇ ਹਨ ਸ਼ਿਕੰਜਵੀ, ਕਾੜ੍ਹੇ ਅਤੇ ਮਲਟੀ-ਵਿਟਾਮਿਨ ਕੈਪਸੂਲਾਂ ਦੀ ਵਰਤੋਂ


author

DIsha

Content Editor

Related News