ਆਦਿਵਾਸੀ ਜਨਾਨੀ ਨੇ 3 ਸਾਲਾ ਧੀ ਦੀ ਹੱਤਿਆ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ
Thursday, Jun 25, 2020 - 04:50 PM (IST)
ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਜੌਹਰ ਤਾਲੁਕਾ ਦੇ ਇਕ ਪਿੰਡ 'ਚ 30 ਸਾਲਾ ਇਕ ਆਦਿਵਾਸੀ ਜਨਾਨੀ ਨੇ ਆਪਣੀ 3 ਸਾਲਾ ਧੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਉਦੋਂ ਹੋਈ, ਜੋਂ ਮੰਗਲਾ ਦਿਲੀਪ ਵਾਘ ਆਪਣੀ ਤਿੰਨ ਸਾਲਾ ਧੀ ਰੋਸ਼ਨੀ ਨੂੰ ਲੈ ਕੇ ਜੰਗਲ 'ਚ ਚੱਲੀ ਗਈ।
ਅਧਿਕਾਰੀ ਨੇ ਦੱਸਿਆ ਕਿ ਵਾਘ ਨੇ ਕਥਿਤ ਤੌਰ 'ਤੇ ਆਪਣੀ ਸਾੜੀ ਨਾਲ ਬੱਚੀ ਦਾ ਗਲਾ ਘੁੱਟਣ ਤੋਂ ਬਾਅਦ ਦਰੱਖਤ ਨਾਲ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਜਨਾਨੀ ਦਾ ਪਤੀ ਦਿਹਾੜੀ ਮਜ਼ਦੂਰ ਸੀ। ਕੋਰੋਨਾ ਵਾਇਰਸ ਕਾਰਨ ਪਰਿਵਾਰ ਦੇ ਆਰਥਿਕ ਹਾਲਾਤ ਖਰਾਬ ਹੋਣ ਕਾਰਨ ਜਨਾਨੀ ਪਰੇਸ਼ਾਨ ਸੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।