ਮਹਾਰਾਸ਼ਟਰ ਦੇ ਕਸਾਰਾ ਸਟੇਸ਼ਨ ’ਤੇ ਪਟੜੀ ਤੋਂ ਲੀਹੋਂ ਲੱਥਿਆ ਇੰਜਣ, ਕਈ ਟਰੇਨਾਂ ਪ੍ਰਭਾਵਿਤ
Wednesday, Nov 06, 2024 - 06:36 PM (IST)
ਮੁੰਬਈ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਸਾਰਾ ਸਟੇਸ਼ਨ ’ਤੇ ਬੁੱਧਵਾਰ ਦੁਪਹਿਰ ਨੂੰ ਇਕ ‘ਬੈਂਕਰ’ ਇੰਜਣ ਦੇ ਪਟੜੀ ਤੋਂ ਲੀਹੋਂ ਲੱਥ ਜਾਣ ਦੀ ਸੂਚਨਾ ਮਿਲੀ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਪਨਿਲ ਨੀਲਾ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 12:20 ਵਜੇ ਕਸਾਰਾ ਸਟੇਸ਼ਨ ਕੰਪਲੈਕਸ ’ਚ ਵਾਪਰਿਆ ਹੈ।
ਇਹ ਵੀ ਪੜ੍ਹੋ - ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, ਗ਼ਰੀਬ ਵਿਦਿਆਰਥੀਆਂ ਨੂੰ ਮਿਲਣਗੇ 10 ਲੱਖ
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਰੂਟ ’ਤੇ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਕਸਾਰਾ ਸਟੇਸ਼ਨ ਕੇਂਦਰੀ ਰੇਲਵੇ ਦੇ ਮੁੰਬਈ ਉਪਨਗਰੀਏ ਰੇਲ ਨੈੱਟਵਰਕ ਦੇ ਉੱਤਰ-ਪੂਰਬੀ ਜ਼ੋਨ ਵਿੱਚ ਆਖਰੀ ਸਟਾਪ ਹੈ। ‘ਬੈਂਕਰ’ ਇੰਜਣ ਆਮ ਤੌਰ ’ਤੇ 2 ਜਾਂ 3 ਦੇ ਸਮੂਹਾਂ ਵਿਚ ਮਾਲ ਗੱਡੀਆਂ ਅਤੇ ਯਾਤਰੀ ਟਰੇਨਾਂ ਨੂੰ ਘਾਟ (ਮਾਊਨਟੇਨ ਪਾਸ) ਖੇਤਰਾਂ ਵਿਚ ਚੜ੍ਹਾਈ ਚੜ੍ਹਨ ’ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ - WhatsApp ਯੂਜ਼ਰ ਨੂੰ ਮਿਲਿਆ ਨਵਾਂ ਫੀਚਰ: ਹੁਣ 'ਬਾਬੂ ਸ਼ੋਨਾ' ਦੀ ਚੈਟ ਲੱਭਣੀ ਹੋਵੇਗੀ ਸੌਖੀ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8