ਇਕ ਪਾਸੜ ਪਿਆਰ ''ਚ ਵਿਆਹੁਤਾ ਸ਼ਖਸ ਨੇ ਮਹਿਲਾ ਟੀਚਰ ਨੂੰ ਜਿਉਂਦੇ ਸਾੜਿਆ

Monday, Feb 03, 2020 - 03:57 PM (IST)

ਇਕ ਪਾਸੜ ਪਿਆਰ ''ਚ ਵਿਆਹੁਤਾ ਸ਼ਖਸ ਨੇ ਮਹਿਲਾ ਟੀਚਰ ਨੂੰ ਜਿਉਂਦੇ ਸਾੜਿਆ

ਵਰਧਾ— ਮਹਾਰਾਸ਼ਟਰ ਦੇ ਵਰਧਾ 'ਚ ਇਕ ਪਾਸੜ ਪਿਆਰ 'ਚ ਪਾਗਲ ਵਿਆਹੁਤਾ ਵਿਅਕਤੀ ਨੇ ਇਕ ਮਹਿਲਾ ਟੀਚਰ ਨੂੰ ਜਿਉਂਦੇ ਸਾੜ ਦਿੱਤਾ। ਪੀੜਤਾ ਨੂੰ ਨਾਗਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਪੀੜਤਾ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ ਹੈ ਅਤੇ ਉਹ 30 ਫੀਸਦੀ ਤੱਕ ਸੜ ਚੁਕੀ ਹੈ। ਇਹ ਘਟਨਾ ਵਰਧਾ ਦੇ ਹਿਮਗੰਗਾਘਾਟ ਖੇਤਰ 'ਚ ਵਾਪਰੀ। ਰਿਪੋਰਟਸ ਅਨੁਸਾਰ 24 ਸਾਲਾ ਪੀੜਤਾ ਨੂੰ 27 ਸਾਲ ਦੇ ਵਿਆਹੁਤਾ ਦੋਸ਼ੀ ਵਿੱਕੀ ਨਗਰਾਲੇ ਨੇ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਜਿਸ ਨੂੰ ਪੀੜਤਾ ਨੇ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਪੈਟਰੋਲ ਸੁੱਟ ਕੇ ਮਹਿਲਾ ਨੂੰ ਅੱਗ ਲਗਾਉਣ ਦਾ ਖੌਫਨਾਕ ਕਦਮ ਚੁੱਕਿਆ। ਪੀੜਤਾ ਪਿਛਲੇ 7 ਮਹੀਨੇ ਤੋਂ ਇਕ ਵਿਮੈਨ ਕਾਲਜ 'ਚ ਪੜ੍ਹਾ ਰਹੀ ਸੀ।

ਦੋਸ਼ੀ ਅਤੇ ਔਰਤ ਇਕ-ਦੂਜੇ ਨੂੰ ਜਾਣਦੇ ਸਨ। ਸੋਮਵਾਰ ਨੂੰ ਜਦੋਂ ਉਸ ਨੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਔਰਤ ਨੇ ਸਾਫ਼ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਘਟਨਾ ਨੂੰ ਅੰਜਾਮ ਦਿੱਤਾ। ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪੀੜਤਾ ਦਾ ਵਿਆਹ ਕਿਤੇ ਹੋਰ ਤੈਅ ਹੋ ਜਾਣ ਤੋਂ ਨਾਰਾਜ਼ ਸੀ। ਪੁਲਸ ਇੰਸਪੈਕਟਰ ਸਤਿਆਵੀਰ ਭਾਂਡੀਵਰ ਨੇ ਦੱਸਿਆ ਕਿ ਪੀੜਤਾ ਨੂੰ ਇਲਾਜ ਲਈ ਨਾਗਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


author

DIsha

Content Editor

Related News