ਸੁਪ੍ਰਿਆ ਸੁਲੇ ਨੇ ਵਟਸਐੱਪ ਸਟੇਟਸ ’ਚ ਲਿਖਿਆ- ਪਾਰਟੀ ਤੇ ਪਰਿਵਾਰ ਹੋਏ ਵੱਖ
Saturday, Nov 23, 2019 - 01:56 PM (IST)

ਮੁੰਬਈ– ਮਹਾਰਾਸ਼ਟਰ ’ਚ ਕਾਫ਼ੀ ਦਿਨਾਂ ਤੋਂ ਚੱਲ ਰਹੇ ਸਿਆਸੀ ਘਮਾਸਾਨ ਦਾ ਅੰਜਾਮ ਅਜਿਹਾ ਹੋਵੇਗਾ ਕਿਸੇ ਨੇ ਨਹੀਂ ਸੋਚਿਆ ਸੀ। ਸਾਰਿਆਂ ਨੂੰ ਹੈਰਾਨ ਕਰਦੇ ਹੋਏ ਭਾਜਪਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਨੇ ਸ਼ਨੀਵਾਰ ਸਵੇਰੇ ਰਾਜ ’ਚ ਸਰਕਾਰ ਬਣਾ ਲਈ ਹੈ। ਦੇਵੇਂਦਰ ਫੜਨਵੀਸ ਨੇ ਰਾਜ ਦੇ ਮੁੱਖ ਮੰਤਰੀ ਤਾਂ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁਕੀ। ਸ਼ਰਦ ਪਵਾਰ ਨੇ ਇਸ ਸਿਆਸੀ ਉਲਟਫੇਰ ਨੂੰ ਅਜੀਤ ਪਵਾਰ ਦਾ ਨਿੱਜੀ ਫੈਸਲਾ ਦੱਸਿਆ ਹੈ।
ਹੁਣ ਸ਼ਰਦ ਪਵਾਰ ਦੀ ਬੇਟੀ ਅਤੇ ਐੱਨ.ਸੀ.ਪੀ. ਨੇਤਾ ਸੁਪ੍ਰਿਆ ਸੁਲੇ ਨੇ ਵਟਸਐੱਪ ’ਤੇ ਅਜਿਹਾ ਸਟੇਟਸ ਪਾਇਆ ਹੈ, ਜਿਸ ਨੂੰ ਲੱਗ ਰਿਹਾ ਹੈ ਕਿ ਪਰਿਵਾਰ 2 ਹਿੱਸਿਆਂ ’ਚ ਵੰਡਿਆ ਗਿਆ ਹੈ। ਉਨ੍ਹਾਂ ਨੇ ਲਿਖਿਆ, ਪਰਿਵਾਰ ਅਤੇ ਪਾਰਟੀ ਵੱਖ ਹੋ ਗਏ ਹਨ। ਉਨ੍ਹਾਂ ਦੇ ਬਿਆਨ ਦੀ ਪੁਸ਼ਟੀ ਉਨ੍ਹਾਂ ਦੇ ਦਫ਼ਤਰ ਨੇ ਵੀ ਕੀਤੀ ਹੈ। ਸੁਲੇ ਦਾ ਸਾਹਮਣਾ ਜਦੋਂ ਪੱਤਰਕਾਰਾਂ ਨਾਲ ਹੋਇਆ ਤਾਂ ਉਹ ਕਾਫ਼ੀ ਭਾਵੁਕ ਨਜ਼ਰ ਆਈ।