ਮਹਾਰਾਸ਼ਟਰ : ਭਿਆਨਕ ਸੜਕ ਹਾਦਸੇ ''ਚ 5 ਲੋਕਾਂ ਦੀ ਮੌਤ

Monday, Mar 02, 2020 - 10:23 AM (IST)

ਮਹਾਰਾਸ਼ਟਰ : ਭਿਆਨਕ ਸੜਕ ਹਾਦਸੇ ''ਚ 5 ਲੋਕਾਂ ਦੀ ਮੌਤ

ਮੁੰਬਈ— ਮਹਾਰਾਸ਼ਟਰ 'ਚ ਪੁਣੇ-ਮੁੰਬਈ ਹਾਈਵੇਅ 'ਤੇ ਰਾਏਗੜ੍ਹ ਜ਼ਿਲੇ 'ਚ ਐਤਵਾਰ ਰਾਤ ਤਿੰਨ ਮੋਟਰਸਾਈਕਲਾਂ ਅਤੇ ਇਕ ਟਰੱਕ ਦਰਮਿਆਨ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ।

PunjabKesariਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੰਬਈ-ਅਹਿਮਦਾਬਾਦ ਹਾਈਵੇਅ ਦੇ ਚਿੰਚੋਟੀ ਕੋਲ ਵੀ ਇਕ ਦਰਦਨਾਕ ਹਾਦਸਾ ਹੋਇਆ ਸੀ। ਇਸ ਹਾਦਸੇ 'ਚ ਟਰੱਕ ਅਤੇ ਬੱਸ ਦੀ ਜ਼ੋਰਦਾਰ ਟੱਕਰ 'ਚ ਬੱਸ 'ਚ ਸਵਾਰ 15 ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਜਿਨ੍ਹਾਂ 'ਚੋਂ 4 ਦੀ ਹਾਲਤ ਕਾਫ਼ੀ ਗੰਭੀਰ ਸੀ। ਇਹ ਹਾਦਸਾ ਐਤਵਾਰ ਦੇ ਦਿਨ 2 ਵਜੇ ਦੇ ਕਰੀਬ ਹੋਇਆ ਸੀ। ਠਾਣੇ ਤੋਂ ਚੱਲੇ ਐੱਸ.ਟੀ. ਬੱਸ  ਵਸਈ ਵੱਲ ਜਾ ਰਹੀ ਸੀ। ਬੱਸ ਜਿਵੇਂ ਹੀ ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਚਿੰਚੋਟੀ ਦੇ ਕਰੀਬ ਪਹੁੰਚੀ, ਉਦੋਂ ਵਸਈ ਕੋਲ ਟਰੱਕ ਦੇ ਬਰੇਕ ਫੇਲ ਹੋਣ ਕਾਰਨ ਉਸ ਨੇ ਬੱਸ 'ਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ 'ਚ ਸਵਾਰ 15 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਤੁਰੰਤ ਜ਼ਖਮੀਆਂ ਨੂੰ ਪਲੇਟੀਅਨ ਹਸਪਤਾਲ 'ਚ ਭਰਤੀ ਕਰਵਾ ਦਿੱਤਾ।


author

DIsha

Content Editor

Related News