ਮਹਾਰਾਸ਼ਟਰ ''ਚ ਕੋਰੋਨਾ ਦੇ 72 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 302

Tuesday, Mar 31, 2020 - 07:14 PM (IST)

ਮਹਾਰਾਸ਼ਟਰ ''ਚ ਕੋਰੋਨਾ ਦੇ 72 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 302

ਮੁੰਬਈ — ਮਹਾਰਾਸ਼ਟਰ 'ਚ ਕੋਰੋਨਾ ਦੇ ਨਵੇਂ 72 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਮੰਗਲਵਾਰ ਨੂੰ ਪੀੜਤ ਲੋਕਾਂ ਦੀ ਗਿਣਤੀ ਵਧ ਕੇ 302 ਹੋ ਗਈ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨਵੇਂ ਪੰਜ ਮਾਮਲਿਆਂ 'ਚ 59 ਮੁੰਬਈ, 3 ਨਾਗਰ, 2-2 ਮਾਮਲੇ ਪੁਣੇ, ਥਾਣੇ, ਕਲਿਆਣ ਡੋਮਵਿਲੀ, ਨਵੀਂ ਮੁੰਬਈ ਅਤੇ ਵਾਸੀ ਵਿਹਾਰ ਤੋਂ ਆਏ ਹਨ। ਹਾਲੇ ਤਕ ਸੂਬੇ 'ਚ ਇਸ ਵਾਇਰਸ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਸੋਮਵਾਰ ਤਕ 4538 ਲੋਕਾਂ ਨੂੰ ਵੱਖ-ਵੱਖ ਕੀਤਾ ਗਿਆ ਸੀ, ਜਿਨ੍ਹਾਂ 'ਚੋਂ 3876 ਲੋਕਾਂ ਦੇ ਪੀੜਤ ਨਹੀਂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 220 ਇਸ ਤੋਂ ਪੀੜਤ ਪਾਏ ਹਏ ਸਨ।


author

Inder Prajapati

Content Editor

Related News