ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 147 ਹੋਏ

Friday, Mar 27, 2020 - 06:48 PM (IST)

ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 147 ਹੋਏ

ਮੁੰਬਈ (ਭਾਸ਼ਾ) : ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਵਿਚ 12 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਣ ਦੇ ਨਾਲ ਹੀ ਸ਼ੁੱਕਰਵਾਕ ਨੂੰ ਸੂਬੇ ਵਿਚ ਇਸ ਵਾਇਰਸ ਨਾਲ ਹੁਣ ਤਕ ਇਨਫੈਕਟਡ ਹੋਏ ਲੋਕਾਂ ਦੀ ਗਿਣਤੀ ਵਧ ਕੇ 147 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਕ ਦਿਨ ਵਿਚ ਸੂਬੇ ’ਚ ਇਨਫੈਕਸ਼ਨ ਦੇ 17 ਨਵੇਂ ਮਾਮਲੇ ਆਏ ਹਨ। ਅੱਜ ਦਿਨ ਵਿਚ ਨਾਗਪੁਰ ਵਿਚ 4 ਅਤੇ ਗੇਂਦਿਆ ਵਿਚ ਇਕ ਵਿਅਕਤੀ ਦੇ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਸਾਂਗਲੀ ਜ਼ਿਲੇ ਵਿਚ ਅਜੇ ਤਕ ਕੁਲ 24 ਲੋਕਾਂ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਸਾਂਗਲੀ ਵਿਚ ਜ਼ਿੰਨੇ ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ, ਉਹ ਸਾਰੇ ਇਕ ਹੀ ਪਰਿਵਾਰ ਦੇ ਸੰਪਰਕ ਵਿਚ ਆਏ ਸੀ ਅਤੇ ਇਸ ਪਰਿਵਾਰ ਦੇ ਕੁਝ ਮੈਂਬਰ ਸਾਊਦੀ ਅਰਬ ਤੋਂ ਪਰਤੇ ਸੀ। ਸਾਂਗਲੀ ਦੇ ਸਿਵਿਲ ਸਰਜਨ ਸੀ. ਐੱਸ. ਸਾਲੁੰਕੇ ਨੇ ਦੱਸਿਆ ਕਿ ਅੱਜ ਜਿੰਨ੍ਹਾ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਉਹ ਸਾਰੇ ਪਹਿਲਾਂ ਤੋਂ ਹੀ ਹਸਪਤਾਲ ਦੇ ਕੁਆਰੰਟੀਨ ਵਾਰਡ ਵਿਚ ਹਨ।


author

Ranjit

Content Editor

Related News