ਮਹਾਰਾਸ਼ਟਰ 'ਚ ਜ਼ਮੀਨ ਖਿਸਕਣ ਕਾਰਨ ਭਿਆਨਕ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 24

Saturday, Jul 22, 2023 - 10:16 AM (IST)

ਰਾਏਗੜ੍ਹ- ਰਾਸ਼ਟਰੀ ਆਫਤ ਰਿਸਪਾਂਸ ਫੋਰਸ (NDRF) ਨੇ ਸ਼ਨੀਵਾਰ ਨੂੰ ਰਾਏਗੜ੍ਹ ਦੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਇਰਸ਼ਾਲਗੜ ਪਿੰਡ 'ਚ ਖੋਜ ਅਤੇ ਬਚਾਅ ਕਾਰਜ ਜਾਰੀ ਰੱਖਿਆ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਘਟਨਾ ਸਥਾਨ ਤੋਂ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪਿੰਡ ਦੇ 48 ਘਰਾਂ ਵਿੱਚੋਂ ਘੱਟੋ-ਘੱਟ 17 ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਮਲਬੇ ਹੇਠ ਦੱਬੇ ਗਏ। ਦੱਸ ਦੇਈਏ ਕਿ ਬੁੱਧਵਾਰ ਰਾਤ ਕਰੀਬ 11 ਵਜੇ ਮੁੰਬਈ ਤੋਂ ਲਗਭਗ 80 ਕਿਲੋਮੀਟਰ ਦੂਰ ਰਾਏਗੜ੍ਹ ਜ਼ਿਲੇ ਦੀ ਖਾਲਾਪੁਰ ਤਹਿਸੀਲ ਵਿਚ ਪਹਾੜੀ ਢਲਾਣ 'ਤੇ ਸਥਿਤ ਕਬਾਇਲੀ ਪਿੰਡ 'ਚ ਜ਼ਮੀਨ ਖਿਸਕ ਗਈ। 

ਇਹ ਵੀ ਪੜ੍ਹੋ- ਮਲਬੇ ਹੇਠਾਂ ਦੱਬਿਆ ਗਿਆ ਮਹਾਰਾਸ਼ਟਰ ਦਾ ਇਹ ਪਿੰਡ, 12 ਲੋਕਾਂ ਦੀ ਮੌਤ, ਬਚਾਅ ਕੰਮ ਜਾਰੀ

ਰਾਏਗੜ੍ਹ ਜ਼ਿਲ੍ਹਾ ਆਫ਼ਤ ਪ੍ਰਬੰਧਨ ਦਫ਼ਤਰ ਮੁਤਾਬਕ ਪਿੰਡ ਦੇ 229 ਵਸਨੀਕਾਂ 'ਚੋਂ 24 ਦੀ ਮੌਤ ਹੋ ਗਈ ਹੈ ਅਤੇ 10 ਜ਼ਖਮੀ ਹੋਏ ਹਨ। 111 ਸੁਰੱਖਿਅਤ ਹਨ ਅਤੇ 86 ਵਿਅਕਤੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਉਨ੍ਹਾਂ ਵਿਚੋਂ ਕੁਝ ਇਕ ਵਿਆਹ 'ਚ ਸ਼ਾਮਲ ਹੋਣ ਲਈ ਪਿੰਡ ਤੋਂ ਬਾਹਰ ਗਏ ਹੋਏ ਸਨ, ਜਦੋਂ ਕਿ ਘਟਨਾ ਦੇ ਸਮੇਂ ਕੁਝ ਲੋਕ ਝੋਨਾ ਲਗਾਉਣ ਦੇ ਕੰਮ ਤੋਂ ਬਾਹਰ ਗਏ ਹੋਏ ਸਨ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੱਲ੍ਹ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਘਟਨਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੁੱਖ ਮੰਤਰੀ ਸ਼ਿੰਦੇ ਨਾਲ ਗੱਲ ਕੀਤੀ। ਸ਼ਾਹ ਨੇ ਕਿਹਾ ਕਿ ਬਚਾਅ ਕਾਰਜ ਨੂੰ ਅੰਜਾਮ ਦੇਣ ਲਈ NDRF ਦੀਆਂ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ- UK ਜਾਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ, ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ

NDRF ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਆਪਣੇ ਤਿੰਨ ਕੁੱਤਿਆਂ ਦੇ ਨਾਲ ਇਕ ਖੋਜ ਅਤੇ ਬਚਾਅ ਮੁਹਿੰਮ ਚਲਾਈ ਅਤੇ ਸਾਡੇ ਇਕ ਕੁੱਤੇ ਨੇ ਅੱਜ ਦੋ ਲਾਸ਼ਾਂ ਦਾ ਪਤਾ ਲਗਾਇਆ। ਅਸੀਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਅਸੀਂ ਆਪਣੀ ਨਵੀਨਤਮ ਮਸ਼ੀਨਰੀ ਨੂੰ ਜ਼ਮੀਨ ਖਿਸਕਣ  ਵਾਲੀ ਥਾਂ 'ਤੇ ਨਹੀਂ ਲੈ ਜਾ ਸਕਦੇ। ਖਰਾਬ ਮੌਸਮ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੀ ਸਲਾਹ ਨਾਲ ਖੋਜ ਅਤੇ ਬਚਾਅ ਕਾਰਜ ਦਿਨ ਭਰ ਲਈ ਮੁਅੱਤਲ ਕਰ ਦਿੱਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News