ਪਾਲਘਰ ''ਚ ਸਾਧੂਆਂ ਦੇ ਕਤਲ ਦਾ ਮਾਮਲਾ : 70 ਦੋਸ਼ੀਆਂ ਦੀ ਪਟੀਸ਼ਨ ਦੀ ਸੁਣਵਾਈ 3 ਨਵੰਬਰ ਤੱਕ ਟਲੀ

Thursday, Oct 22, 2020 - 05:03 PM (IST)

ਪਾਲਘਰ ''ਚ ਸਾਧੂਆਂ ਦੇ ਕਤਲ ਦਾ ਮਾਮਲਾ : 70 ਦੋਸ਼ੀਆਂ ਦੀ ਪਟੀਸ਼ਨ ਦੀ ਸੁਣਵਾਈ 3 ਨਵੰਬਰ ਤੱਕ ਟਲੀ

ਮੁੰਬਈ- ਮਹਾਰਾਸ਼ਟਰ ਦੇ ਪਾਲਘਰ ਮੌਬ ਲਿੰਚਿੰਗ (ਭੀੜ ਵਲੋਂ ਕੁੱਟਮਾਰ) ਮਾਮਲੇ 'ਚ ਪੁਲਸ ਦੇ ਅਪਰਾਧ ਜਾਂਚ ਵਿਭਾਗ (ਸੀ,ਆਈ.ਡੀ.) ਨੇ ਬੁੱਧਵਾਰ ਨੂੰ 24 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਹੁਣ ਤੱਕ ਤਿੰਨ ਐੱਫ.ਆਈ.ਆਰ. ਦਰਜ ਹੋ ਚੁਕੀਆਂ ਹਨ, ਉੱਥੇ ਹੀ 178 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਸ ਵਿਚ ਅੱਜ ਯਾਨੀ ਵੀਰਵਾਰ ਨੂੰ 70 ਦੋਸ਼ੀਆਂ ਦੀ ਜ਼ਮਾਨਤ 'ਤੇ ਠਾਣੇ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਣੀ ਸੀ, ਜਿਸ ਨੂੰ ਟਾਲ ਦਿੱਤਾ ਗਿਆ ਹੈ। ਵਿਸ਼ੇਸ਼ ਸੈਸ਼ਨ ਜੱਜ ਨੇ 3 ਨਵੰਬਰ ਨੂੰ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਪਾਲਘਰ 'ਚ ਬੀਤੇ ਅਪ੍ਰੈਲ 2 ਸਾਧੂਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਆਈ.ਡੀ. ਟੀਮ ਦੇ ਅਧਿਕਾਰੀ ਇਰਫਾਨ ਸ਼ੇਖ ਨੇ ਦੱਸਿਆ ਕਿ ਬੁੱਧਵਾਰ ਨੂੰ ਪਾਲਘਰ ਮੌਬ ਲਿੰਚਿੰਗ ਮਾਮਲੇ 'ਚ 24 ਹੋਰ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਸਾਰੇ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦਾ ਸੰਬੰਧ ਸਾਧੂਆਂ ਦੇ ਕਤਲ ਨਾਲ ਹੈ। ਇਰਫ਼ਾਨ ਨੇ ਦੱਸਿਆ ਕਿ ਮਾਮਲੇ 'ਚ ਹੁਣ ਤੱਕ ਕੁੱਲ ਗ੍ਰਿਫ਼ਤਾਰੀ 'ਚੋਂ 11 ਦੋਸ਼ੀ ਨਾਬਾਲਗ ਹਨ। ਦੱਸ ਦੇਈਏ ਕਿ 16 ਅਪ੍ਰੈਲ ਨੂੰ 2 ਸਾਧੂਆਂ ਸਮੇਤ ਤਿੰਨ ਲੋਕ ਕੋਰੋਨਾ ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਦਰਮਿਆਨ ਸੂਰਤ 'ਚ ਇਕ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਤਿੰਨ ਪਿੰਡਾਂ ਚੋਂ ਲੰਘ ਰਹੇ ਸਨ, ਇਸ ਦੌਰਾਨ ਭੀੜ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਹ ਹਮਲਾ ਇਸ ਅਫਵਾਹ ਦਰਮਿਆਨ ਹੋਇਆ ਸੀ ਕਿ ਤਾਲਾਬੰਦੀ ਦੌਰਾਨ ਖੇਤਰ 'ਚ ਬੱਚਾ ਚੋਰੀ ਕਰਨ ਵਾਲੇ ਘੁੰਮ ਰਹੇ ਹਨ।


author

DIsha

Content Editor

Related News