ਠਾਣੇ ’ਚ ਮੀਂਹ ਕਾਰਨ ਰਿਜ਼ਾਰਟ ’ਚ ਫਸੇ 49 ਲੋਕਾਂ ਨੂੰ ਬਚਾਇਆ

Sunday, Jul 07, 2024 - 07:00 PM (IST)

ਠਾਣੇ ’ਚ ਮੀਂਹ ਕਾਰਨ ਰਿਜ਼ਾਰਟ ’ਚ ਫਸੇ 49 ਲੋਕਾਂ ਨੂੰ ਬਚਾਇਆ

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ਭਾਰੀ ਮੀਂਹ ਕਾਰਨ ਜਲ-ਥਲ ਹੋਏ ਇਕ ਰਿਜ਼ਾਰਟ ’ਚ ਫਸੇ 49 ਲੋਕਾਂ ਨੂੰ ਐਤਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਐੱਨ. ਡੀ. ਆਰ. ਐੱਫ. ਦੀ ਇਕ ਟੀਮ ਨੇ ਸ਼ਾਹਪੁਰ ਖੇਤਰ ’ਚ ਸਥਿਤ ਰਿਜ਼ਾਰਟ ’ਚ ਫਸੇ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ ਅਤੇ ਲਾਈਫ ਕੇਅਰ ਜੈਕੇਟਾਂ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਮਾਨਸੂਨ ਦੇ ਮੱਦੇਨਜ਼ਰ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਨੂੰ ਮੁੰਬਈ, ਠਾਣੇ ਅਤੇ ਪਾਲਘਰ ਜ਼ਿਲਿਆਂ ’ਚ ਤਾਇਨਾਤ ਕੀਤਾ ਗਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਮੁੰਬਈ, ਠਾਣੇ, ਪਾਲਘਰ, ਸਾਤਾਰਾ, ਸਾਂਗਲੀ, ਕੋਲ੍ਹਾਪੁਰ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਐੱਨ. ਡੀ. ਆਰ. ਐੱਫ. ਦੀਆਂ 13 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।


author

Rakesh

Content Editor

Related News