ਮਹਾਰਾਸ਼ਟਰ ਦੇ ਮੰਤਰੀ ਨੇ ਪੁਲਸ ਨੂੰ ਕਿਹਾ- ਤੋੜ ਦਿਓ ਬਦਮਾਸ਼ਾਂ ਦੀਆਂ ਹੱਡੀਆਂ

Thursday, Jan 04, 2024 - 08:47 PM (IST)

ਮਹਾਰਾਸ਼ਟਰ ਦੇ ਮੰਤਰੀ ਨੇ ਪੁਲਸ ਨੂੰ ਕਿਹਾ- ਤੋੜ ਦਿਓ ਬਦਮਾਸ਼ਾਂ ਦੀਆਂ ਹੱਡੀਆਂ

ਸੰਭਾਜੀਨਗਰ (ਭਾਸ਼ਾ) - ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਬਦੁੱਲ ਸੱਤਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਆਪਣੇ ਜਨਮ ਦਿਨ ਮੌਕੇ ਆਯੋਜਿਤ ਇਕ ਡਾਂਸ ਸ਼ੋਅ ਵਿਚ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਕਥਿਤ ਤੌਰ ’ਤੇ ਪੁਲਸ ਨੂੰ ਲਾਠੀਚਾਰਜ ਕਰਨ ਅਤੇ ਉਨ੍ਹਾਂ ਦੀਆਂ ‘ਹੱਡੀਆਂ ਤੋੜਨ’ ਲਈ ਕਹਿੰਦੇ ਸੁਣੇ ਜਾ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ

ਘਟਨਾ ਬੁੱਧਵਾਰ ਰਾਤ ਨੂੰ ਸਿਲੋਦ ਕਸਬੇ ਦੀ ਹੈ, ਜਦੋਂ ਮਸ਼ਹੂਰ ਡਾਂਸ ਕਲਾਕਾਰ ਗੌਤਮੀ ਪਾਟਿਲ ਪਰਫਾਰਮ ਕਰ ਰਹੀ ਸੀ। ਉਹ ਸੂਬਾ ਸਰਕਾਰ ਵਿਚ ਘੱਟ ਗਿਣਤੀ ਵਿਕਾਸ ਮੰਤਰੀ ਹਨ। ਵੀਡੀਓ ’ਚ ਸੱਤਾਰ ਨੂੰ ਸਟੇਜ ਤੋਂ ਮਾਈਕ ’ਤੇ ਪੁਲਸ ਨੂੰ ਨਿਰਦੇਸ਼ ਦਿੰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਕਲਿੱਪ ’ਚ ਪੁਲਸ ਨੂੰ ਕੁਝ ਦਰਸ਼ਕਾਂ ’ਤੇ ਹਲਕਾ ਲਾਠੀਚਾਰਜ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News