ਮਹਾਰਾਸ਼ਟਰ: ਲਗਜ਼ਰੀ ਬੱਸ ''ਚ ਲੱਗੀ ਅੱਗ, ਵਾਲ-ਵਾਲ ਬਚੇ ਯਾਤਰੀ

Friday, Jan 17, 2020 - 04:09 PM (IST)

ਮਹਾਰਾਸ਼ਟਰ: ਲਗਜ਼ਰੀ ਬੱਸ ''ਚ ਲੱਗੀ ਅੱਗ, ਵਾਲ-ਵਾਲ ਬਚੇ ਯਾਤਰੀ

ਠਾਣੇ—ਮਹਾਰਾਸ਼ਟਰ 'ਚ ਠਾਣੇ ਦੀ ਘੋੜਬੰਦਰ ਜਾਂਚ ਚੌਕੀ ਦੇ ਨੇੜੇ ਅੱਜ ਭਾਵ ਸ਼ੁੱਕਰਵਾਰ ਨੂੰ ਸਵੇਰਸਾਰ ਇੱਕ ਪ੍ਰਾਈਵੇਟ ਬੱਸ 'ਚ ਅੱਗ ਲੱਗ ਗਈ। ਹਾਦਸੇ ਦੌਰਾਨ ਬੱਸ 'ਚ ਸਵਾਰ 25 ਯਾਤਰੀ ਵਾਲ-ਵਾਲ ਬਚ ਗਏ। ਕੁਦਰਤੀ ਆਫਤ ਪ੍ਰਬੰਧਨ ਸੈੱਲ ਦੇ ਮੁਖੀ ਸੰਤੋਖ ਕਦਮ ਨੇ ਦੱਸਿਆ ਕਿ ਇਹ ਹਾਦਸਾ ਗੁਜਰਾਤ ਤੋਂ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਜਾ ਰਹੀ ਇਕ ਲਗਜ਼ਰੀ ਬੱਸ 'ਚ ਸਵੇਰਸਾਰ 6 ਵਜੇ ਵਾਪਰਿਆ। ਉਨ੍ਹਾਂ ਨੇ ਦੱਸਿਆ ਕਿ ਇੱਕ ਆਟੋਰਿਕਸ਼ਾ ਡਰਾਈਵਰ ਨੇ ਅੱਗ ਲੱਗੀ ਦੇਖੀ ਅਤੇ ਬੱਸ ਡਰਾਈਵਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਬੱਸ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਜਾਂਚ ਜਾਰੀ ਹੈ।


author

Iqbalkaur

Content Editor

Related News