ਲੋਨਾਰ ਝੀਲ ਦਾ ਪਾਣੀ ਗੁਲਾਬੀ ਹੋਣ ਦੇ ਕਾਰਨਾਂ ਦੀ ਜਾਂਚ ਕਰਨਗੇ ਵਿਗਿਆਨੀ

06/13/2020 12:03:26 PM

ਨਾਗਪੁਰ- ਨਾਗਪੁਰ ਸਥਿਤ ਵਾਤਾਵਰਣ ਇੰਜੀਨੀਅਰਿੰਗ ਖੋਜ ਸੰਸਥਾ (ਨੀਰੀ) ਦੇ ਵਿਗਿਆਨੀਆਂ ਦਾ ਇਕ ਦਲ ਅਗਲੇ ਹਫ਼ਤੇ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਲੋਨਾਰ ਝੀਲ ਦਾ ਦੌਰਾ ਕਰੇਗਾ ਅਤੇ ਇਹ ਪਤਾ ਲਗਾਉਣ ਲਈ ਪਾਣੀ ਦੇ ਨਮੂਨੇ ਲਵੇਗਾ ਕਿ ਇਸ ਝੀਲ ਦਾ ਪਾਣੀ ਗੁਲਾਬੀ ਰੰਗ ਦਾ ਕਿਵੇਂ ਹੋ ਗਿਆ। ਅੰਡਾਕਾਰ ਆਕਾਰ ਦੀ ਲੋਨਾਰ ਝੀਲ ਕਰੀਬ 50 ਹਜ਼ਾਰ ਸਾਲ ਪਹਿਲਾਂ ਧਰਤੀ ਨਾਲ ਇਕ ਉਲਕਾ ਪਿੰਡ ਟਕਰਾਉਣ ਨਾਲ ਬਣੀ ਸੀ। ਇਹ ਮਸ਼ਹੂਰ ਸੈਰ-ਸਪਾਟਾ ਸਥਾਨ ਅਤੇ ਦੁਨੀਆ ਭਰ ਦੇ ਵਿਗਿਆਨੀ ਵੀ ਇੱਥੇ ਆਉਂਦੇ ਹਨ। ਹਾਲ ਹੀ 'ਚ ਇਸ ਝੀਲ ਦੇ ਪਾਣੀ ਦਾ ਰੰਗ ਗੁਲਾਬੀ ਹੋ ਗਿਆ ਹੈ, ਜਿਸ ਨਾਲ ਨਾ ਸਿਰਫ਼ ਸਥਾਨਕ ਲੋਕ ਹੈਰਾਨ ਹਨ ਸਗੋਂ ਕੁਦਰਤ ਪ੍ਰੇਮੀ ਅਤੇ ਵਿਗਿਆਨੀ ਵੀ ਹੈਰਾਨੀ 'ਚ ਪੈ ਗਏ ਹਨ।

ਕਈ ਮਾਹਰਾਂ ਨੇ ਝੀਲ ਦੇ ਪਾਣੀ 'ਚ ਖਾਰ ਅਤੇ ਕਾਈ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਣੀ ਦਾ ਰੰਗ ਬਦਲਿਆ ਹੈ। ਹਾਲਾਂਕਿ ਇਸ ਵਾਰ ਇਹ ਜ਼ਿਆਦਾ ਸੰਘਣੇ ਰੰਗ ਦਾ ਹੈ। ਬੁਲਢਾਣਾ ਦੀ ਜ਼ਿਲ੍ਹਾ ਅਧਿਕਾਰੀ ਸੁਮਨ ਚੰਦਰਾ ਨੇ ਕਿਹਾ,''ਲੋਨਾਰ ਝੀਲ ਜੰਗਲਾਤ ਵਿਭਾਗ ਦੇ ਖੇਤਰ ਅਧਿਕਾਰ ਦੇ ਅਧੀਨ ਆਉਂਦਾ ਹੈ। ਵਿਭਾਗ ਨੇ ਨੀਰੀ ਨੂੰ ਪਾਣੀ ਦੇ ਨਮੂਨੇ ਭੇਜੇ ਹਨ। ਫਿਰ ਵੀ ਸੰਸਥਾ ਅਧਿਐਨ ਲਈ ਨਮੂਨੇ ਇਕੱਠੇ ਕਰਨ ਲਈ 15 ਜੂਨ ਉੱਥੇ ਵਿਗਿਆਨੀਆਂ ਦਾ ਇਕ ਦਲ ਭੇਜੇਗਾ।'' ਉਨ੍ਹਾਂ ਕਿਹਾ,''ਉਹ ਰੰਗ 'ਚ ਆਈ ਇਸ ਤਬਦੀਲੀ ਦੇ ਪਿੱਛੇ ਦਾ ਕਾਰਨ ਕਾਰਨ ਪਤਾ ਲਗਾਉਣ ਲਈ ਪਾਣੀ ਦੀ ਜਾਂਚ ਕਰਨਗੇ।'' ਦੱਸਣਯੋਗ ਹੈ ਕਿ ਇਕ ਬ੍ਰਿਟਿਸ਼ ਅਧਿਕਾਰੀ ਸੀ.ਜੇ.ਆਈ. ਅਲੇਕਜੈਂਡਰ ਨੇ 1823 'ਚ ਇਕ ਵਿਸ਼ੇਸ਼ ਭੂਗੋਲਿਕ ਸਥਾਨ ਦੇ ਤੌਰ 'ਤੇ ਲੋਨਾਰ ਝੀਲ ਦੀ ਖੋਜ ਕੀਤੀ ਸੀ।


DIsha

Content Editor

Related News