ਮਹਾਰਾਸ਼ਟਰ : ਬੰਦ ਦੌਰਾਨ ਬਾਪ-ਬੇਟੇ ਨੇ ਖੂਹ ਖੋਦ ਕੇ ਦੂਰ ਕੀਤੀ ਪਾਣੀ ਦੀ ਸਮੱਸਿਆ

06/02/2020 12:12:21 PM

ਨਾਂਦੇੜ- ਮਹਾਰਾਸ਼ਟਰ ਦੇ ਨਾਂਦੇੜ 'ਚ ਇਕ ਬਾਪ-ਬੇਟਾ ਤਾਲਾਬੰਦੀ ਤੋਂ ਬਾਅਦ ਜਦੋਂ ਬੇਰੋਜ਼ਗਾਰ ਹੋ ਗਏ ਤਾਂ ਦਿਮਾਗੀ ਟੈਨਸ਼ਨ ਵਧਣ ਲੱਗੀ। ਇਸ ਦੌਰਾਨ ਉਨ੍ਹਾਂ ਨੇ ਘਰ 'ਚ ਪਾਣੀ ਦੀ ਕਿੱਲਤ ਦੂਰ ਕਰਨ ਦੀ ਠਾਨੀ। ਦੋਹਾਂ ਨੇ ਮਿਲਕ ਕੇ ਘਰ ਦੇ ਬਾਹਰ ਇਕ ਖੂਹ ਖੋਦ ਦਿੱਤਾ। ਸੋਕਾ ਪੀੜਤ ਇਲਾਕੇ 'ਚ ਪਾਣੀ ਮਿਲਣ ਨਾਲ ਹੁਣ ਸਿਰਫ਼ ਉਨ੍ਹਾਂ ਦਾ ਪਰਿਵਾਰ ਹੀ ਨਹੀਂ ਇਲਾਕੇ ਦੇ ਲੋਕ ਵੀ ਖੁਸ਼ ਹਨ। ਜ਼ਿਲ੍ਹੇ ਦੇ ਮੁਲਜਾਰਾ ਪਿੰਡ ਦੇ ਰਹਿਣ ਵਾਲੇ ਸਿਧਾਰਥ ਦੇਵਾਕੇ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦਾ ਪਾਲਣ ਕਰਦਾ ਸੀ। ਇਸ ਤੋਂ ਇਲਾਵਾ ਰਾਤ ਨੂੰ ਐੱਸ ਸਥਾਨਕ ਬੈਂਡ 'ਚ ਵੀ ਕੰਮ ਕਰਦਾ ਸੀ ਪਰ ਅਚਾਨਕ ਤਾਲਾਬੰਦੀ ਤੋਂ ਬਾਅਦ ਉਨ੍ਹਾਂ ਦਾ ਕੰਮ ਬੰਦ ਹੋ ਗਿਆ। ਕੰਮ ਬੰਦ ਹੋਣ ਤੋਂ ਬਾਅਦ ਪਰਿਵਾਰ ਨੂੰ ਲੈ ਕੇ ਉਨ੍ਹਾਂ ਦੀ ਚਿੰਤਾ ਵਧ ਗਈ। ਦੂਜੇ ਪਾਸੇ ਗਰਮੀਆਂ ਸ਼ੁਰੂ ਹੋਈਆਂ ਤਾਂ ਪਾਣੀ ਦੀ ਕਿੱਲਤ ਵੀ ਵਧਣ ਲੱਗੀ।

ਸਿਧਾਰਥ ਨੇ ਦੱਸਿਆ ਕਿ ਘਰ ਬੈਠੇ ਖਾਲੀ ਦਿਮਾਗ 'ਚ ਸਿਰਫ਼ ਆਮਦਨੀ ਅਤੇ ਪਰਿਵਾਰ ਨੂੰ ਲੈ ਕੇ ਚਿੰਤਾ ਰਹਿੰਦੀ। ਇਸ ਦੌਰਾਨ ਉਨ੍ਹਾਂ ਨੇ ਘਰ ਦੇ ਬਾਹਰ ਖੂਦ ਖੋਦਣਾ ਸ਼ੁਰੂ ਕਰ ਦਿੱਤਾ। ਇਸ ਕੰਮ 'ਚ ਉਨ੍ਹਾਂ ਦੇ ਬੇਟੇ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਉਹ ਖੂਹ ਪੁੱਟਦੇ ਅਤੇ ਉਨ੍ਹਾਂ ਦਾ ਬੇਟਾ ਬਾਲਟੀ 'ਚ ਮਿੱਟੀ ਭਰ ਕੇ ਸੁੱਟਦਾ, ਉਹ ਲੋਕ ਇਸੇ ਕੰਮ 'ਚ ਰੁਝ ਗਏ। ਸਿਧਾਰਥ ਨੇ ਦੱਸਿਆ ਕਿ ਉਨ੍ਹਾਂ ਦੇ ਦਿਮਾਗ ਦੀ ਚਿੰਤਾ ਵੀ ਇਸ ਨਾਲ ਖਤਮ ਹੋ ਗਈ ਅਤੇ ਜਿਵੇਂ-ਜਿਵੇਂ ਉਹ ਟੋਇਆ ਪੁੱਟਦੇ ਗਏ, ਉਨ੍ਹਾਂ ਨੂੰ ਪਾਣੀ ਮਿਲਣ ਦੀ ਆਸ ਵਧਦੀ ਗਈ। ਉਨ੍ਹਾਂ ਨੂੰ ਦਿਨ-ਰਾਤ ਸਿਰਫ਼ ਇਹੀ ਸੋਚਦੇ ਰਹੇ ਕਿ ਹੁਣ ਸਿਰਫ਼ ਉਨ੍ਹਾਂ ਨੂੰ ਖੂਹ 'ਚੋਂ ਪਾਣੀ ਕੱਢਣਾ ਹੈ। ਆਖਰਕਾਰ 16 ਫੁੱਟ ਦੀ ਖੋਦਾਈ ਤੋਂ ਬਾਅਦ ਹੀ ਉਨ੍ਹਾਂ ਲੋਕਾਂ ਨੂੰ ਪਾਣੀ ਮਿਲ ਗਿਆ। ਉਹ ਲੋਕ ਹੁਣ ਬਹੁਤ ਖੁਸ਼ ਹਨ।


DIsha

Content Editor

Related News