ਮਹਾਰਾਸਟਰ ’ਚ ਐੱਮ. ਬੀ. ਬੀ. ਐੱਸ. ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Saturday, Aug 03, 2024 - 12:54 AM (IST)

ਮਹਾਰਾਸਟਰ ’ਚ ਐੱਮ. ਬੀ. ਬੀ. ਐੱਸ. ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਨਾਗਪੁਰ, (ਭਾਸ਼ਾ)- ਮਹਾਰਾਸ਼ਟਰ ਦੇ ਵਰਧਾ ਜ਼ਿਲੇ ਵਿਚ ਸਥਿਤ ਇਕ ਨਿੱਜੀ ਮੈਡੀਕਲ ਕਾਲਜ ਵਿਚ ਐੱਮ. ਬੀ. ਬੀ. ਐੱਸ. ਦੀ ਦੂਜੇ ਸਾਲ ਦੀ ਵਿਦਿਆਰਥਣ ਨੇ ਹਾਜ਼ਰੀ ਦੇ ਮੁੱਦੇ ’ਤੇ ਡੀਨ ਦਫ਼ਤਰ ਦੀ ਇਮਾਰਤ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ।

ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੱਤਾ ਮੇਘੇ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਐਂਡ ਰਿਸਰਚ ਨਾਲ ਸਬੰਧਤ ਸਾਵੰਗੀ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਵਿਚ ਵਾਪਰੀ।

ਉਨ੍ਹਾਂ ਦੱਸਿਆ ਕਿ ਮੈਡੀਕਲ ਵਿਦਿਆਰਥਣ ਨਾਗਪੁਰ ਦੀ ਰਹਿਣ ਵਾਲੀ ਸੀ। ਸ਼ੁਰੂਆਤੀ ਜਾਂਚ ਦੇ ਹਵਾਲੇ ਤੋਂ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਦੀ ਹਾਜ਼ਰੀ ਨਾਲ ਸਬੰਧਤ ਕੁਝ ਮੁੱਦਾ ਸੀ ਅਤੇ ਇਸ ਦੇ ਕਾਰਨ ਉਸਨੂੰ ਕੁਝ ਪ੍ਰੀਖਿਆਵਾਂ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।


author

Rakesh

Content Editor

Related News