ਮਹਾਰਾਸ਼ਟਰ : ਇੰਦਰਾਣੀ ਮੁਖਰਜੀ ਅਤੇ ਹੋਰ 39 ਕੈਦੀ ਨਿਕਲੇ ਕੋਰੋਨਾ ਪਾਜ਼ੇਟਿਵ

04/21/2021 4:20:06 PM

ਮੁੰਬਈ- ਸ਼ੀਨਾ ਬੋਰਾ ਕਤਲ ਮਾਮਲੇ 'ਚ ਦੋਸ਼ੀ ਇੰਦਰਾਣੀ ਮੁਖਰਜੀ ਅਤੇ ਬਾਏਕੁਲਾ ਜੇਲ੍ਹ 'ਚ ਕੈਦ 39 ਕੈਦੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਨੂੰ ਏਕਾਂਤਵਾਸ ਕੇਂਦਰ 'ਚ ਸ਼ਿਫਟ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਰੈਪਿਡ ਐਂਟੀਜਨ ਜਾਂਚ 'ਚ 40 ਕੈਦੀ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ। ਉਨ੍ਹਾਂ ਦੱਸਿਆ,''ਪੀੜਤ 40 ਕੈਦੀਆਂ 'ਚੋਂ ਜ਼ਿਆਦਾਤਰ 'ਚ ਕੋਈ ਲੱਛਣ ਨਹੀਂ ਹੈ। ਉਨ੍ਹਾਂ ਨੂੰ ਚੌਕਸੀ ਵਜੋਂ ਮੱਧ ਮੁੰਬਈ ਦੇ ਬਾਏਕੁਲਾ ਸਥਿਤ ਪਤਨਕਾਰ ਸਕੂਲ 'ਚ ਬਣੇ ਜੇਲ੍ਹ ਦੇ ਏਕਾਂਤਵਾਸ ਕੇਂਦਰ 'ਚ ਸ਼ਿਫਟ ਕੀਤਾ ਗਿਆ ਹੈ।''

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਰਿਕਾਰਡ 3 ਲੱਖ ਦੇ ਕਰੀਬ ਨਵੇਂ ਮਾਮਲੇ ਆਏ ਸਾਹਮਣੇ

ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਇਕ ਮਹਿਲਾ ਕੈਦੀ ਦੀ ਐਂਟੀਜਨ ਜਾਂਚ ਕੀਤੀ ਗਈ ਸੀ ਅਤੇ ਪੀੜਤ ਪਾਏ ਜਾਣ 'ਤੇ ਉਸ ਨੂੰ ਦੱਖਣ ਮੁੰਬਈ ਦੇ ਸੇਂਟ ਜਾਰਜ ਹਸਪਤਾਲ ਦੇ ਕੋਵਿਡ ਕੇਂਦਰ 'ਚ ਸ਼ਿਫਟ ਕੀਤਾ ਗਿਆ। ਦੱਸਣਯੋਗ ਹੈ ਕਿ ਇੰਦਰਾਣੀ ਧੀ ਦੇ ਕਤਲ ਦੇ ਦੋਸ਼ 'ਚ ਅਗਸਤ 2015 ਤੋਂ ਹੀ ਬਾਏਕੁਲਾ ਜੇਲ੍ਹ 'ਚ ਬੰਦ ਹੈ। ਇਸਤਗਾਸਾ ਪੱਖ ਨੇ ਇਸ ਮਾਮਲੇ 'ਚ ਇੰਦਰਾਣੀ ਤੋਂ ਇਲਾਵਾ ਉਸ ਦੇ ਸਾਬਕਾ ਪਤੀਆਂ ਸੰਜੀਵ ਖੰਨਾ ਅਤੇ ਪੀਟਰ ਮੁਖਰਜੀ ਨੂੰ ਵੀ ਦੋਸ਼ੀ ਬਣਾਇਆ ਹੈ। ਦੋਸ਼ ਹੈ ਕਿ ਸ਼ੀਨਾ ਬੋਰਾ ਦਾ 2012 'ਚ ਕਤਲ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ : ਕੋਰੋਨਾ ਨੂੰ ਮਾਰਨ ਦੀ ਨਹੀਂ ਬਣੀ ਦਵਾਈ, ਹਸਪਤਾਲ ’ਚ ਹੋ ਰਿਹੈ ਲੱਛਣਾਂ ਦਾ ਇਲਾਜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News