ਮਹਾਰਾਸ਼ਟਰ : BMC ਠੇਕੇਦਾਰਾਂ ਦੇ 37 ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ

11/14/2019 6:42:07 PM

ਮੁੰਬਈ — ਮਹਾਰਾਸ਼ਟਰ 'ਚ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਨਕਮ ਟੈਕਸ ਵਿਭਾਗ ਨੇ ਬ੍ਰਿਹਮਨਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਦੇ ਠੇਕੇਦਾਰਾਂ ਦੇ 37 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਨਕਮ ਟੈਕਸ ਨੇ ਇਹ ਕਾਰਵਾਈ ਇਨਟੈਲੀਜੈਂਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਕੀਤੀ।
ਦੱਸ ਦਈਏ ਕਿ ਇਨਕਮ ਟੈਕਸ ਨੂੰ ਬੀ.ਐੱਮ. ਸੀ. ਦੇ ਲਈ ਕੰਮ ਕਰਨ ਵਾਲੀ ਸਰਕਾਰੀ ਯੋਜਨਾਵਾਂ ਤੋਂ ਮੋਟੀ ਰਕਮ ਦੀ ਵਸੂਲੀ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਨਕਮ ਵਿਭਾਗ ਨੇ ਛਾਪੇਮਾਰੀ ਕੀਤੀ। ਮੁੰਬਈ ਅਤੇ ਮਹਾਰਾਸ਼ਟਰ 'ਚ ਐਂਟ੍ਰੀ ਆਪਰੇਟਰਾਂ ਦੇ ਟਿਕਾਣਿਆਂ 'ਤੇ ਵੀ ਛਾਪੇ ਮਾਰੇ ਗਏ। ਜਾਣਕਾਰੀ ਮੁਤਾਬਕ ਇਨਕਮ ਵਿਭਾਗ ਨੂੰ 735 ਕਰੋੜ ਰੁਪਏ ਦੀ ਫਰਜ਼ੀ ਐਂਟ੍ਰੀ ਅਤੇ ਫਰਜ਼ੀ ਖਰਚ ਦੇ ਸਬੂਤ ਮਿਲੇ ਹਨ।
ਇਹ ਛਾਪੇਮਾਰੀ ਮੌਜੂਦਾ ਹਵਾਲੇ 'ਚ ਬੇਹੱਦ ਅਹਿਮ ਹੈ ਕਿਉਂਕਿ ਬੀ.ਐੱਮ.ਸੀ. 'ਤੇ ਸ਼ਿਵ ਸੇਨਾ ਦਾ ਕਬਜਾ ਹੈ ਅਤੇ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਮਚੇ ਘਮਸਾਨ ਵਿਚਾਲੇ ਸ਼ਿਵ ਸੇਨਾ ਨੇ ਭਾਰਤੀ ਜਨਤਾ ਪਾਰਟੀ ਤੋਂ ਨਾਤਾ ਤੋੜ ਲਿਆ ਹੈ।


Inder Prajapati

Content Editor

Related News