ਟਰੇਨ ''ਚ ਅੱਗ ਲੱਗਣ ਦੀ ਅਫ਼ਵਾਹ ਫੈਲਾਉਣ ਵਾਲਿਆਂ ਨੂੰ ਮਿਲੇ ਸਖ਼ਤ ਸਜ਼ਾ : ਰਾਹੁਲ
Thursday, Jan 23, 2025 - 12:18 PM (IST)
ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਟਰੇਨ 'ਚ ਅੱਗ ਲੱਗਣ ਦੀ ਅਫ਼ਵਾਹ ਕਾਰਨ ਕਈ ਲੋਕਾਂ ਦੀ ਜਾਨ ਗਈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਬਹੁਤ ਹੀ ਦੁਖ਼ਦ ਹੈ। ਇਸ ਤਰ੍ਹਾਂ ਦਾ ਹਾਲਾਤ ਪੈਦਾ ਹੋਣ ਦੇ ਪਿੱਛੇ ਦੇ ਕਾਰਨਾਂ ਦੀ ਪੜਤਾਲ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਰਾਹੁਲ ਨੇ ਵੀਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਜਲਗਾਂਵ ਵਿਚ ਹੋਏ ਭਿਆਨਕ ਟਰੇਨ ਹਾਦਸੇ 'ਚ ਕਈ ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਬੇਹੱਦ ਦੁਖ਼ਦ ਹੈ। ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।
ਰਾਹੁਲ ਨੇ ਅੱਗੇ ਕਿਹਾ ਕਿ ਅੱਗ ਲੱਗਣ ਦੀ ਅਫ਼ਵਾਹ ਕਿਵੇਂ ਫੈਲੀ ਅਤੇ ਇੰਨਾ ਭਿਆਨਕ ਹਾਦਸਾ ਕਿਵੇਂ ਹੋਇਆ, ਇਸ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਕਾਂਗਰਸ ਨੇ ਵੀ ਅਧਿਕਾਰਤ ਪੇਜ਼ 'ਤੇ ਸੋਗ ਜ਼ਾਹਰ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਵਿਚ ਟਰੇਨ ਵਿਚ ਅੱਗ ਦੀ ਅਫ਼ਵਾਹ ਦੀ ਵਜ੍ਹਾ ਤੋਂ ਕਈ ਯਾਤਰੀਆਂ ਦੀ ਮੌਤ ਦੀ ਖ਼ਬਰ ਦੁਖ਼ਦ ਹੈ। ਪਰਮਾਤਮਾ ਨੂੰ ਪ੍ਰਾਰਥਨਾ ਹੈ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਲ ਬਖਸ਼ੇ।