ਮਹਾਰਾਸ਼ਟਰ ਸਰਕਾਰ ਨੇ ਰਮਜ਼ਾਨ ’ਤੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Wednesday, Apr 14, 2021 - 10:54 AM (IST)
ਮੁੰਬਈ– ਮਹਾਰਾਸ਼ਟਰ ਸਮੇਤ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਕੋਰੋਨਾ ਦਾ ਖਤਰਾ ਲਗਾਤਾਰ ਵਧ ਰਿਹਾ ਹੈ। ਅਜਿਹੀ ਹਾਲਤ ’ਚ ਰਮਜ਼ਾਨ ’ਤੇ ਸੂਬਾ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮਹਾਰਾਸ਼ਟਰ ਸਰਕਾਰ ਨੇ ਸਾਰੇ ਰੋਜ਼ੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ’ਚ ਹੀ ਰਹਿ ਕੇ ਨਮਾਜ਼ ਪੜ੍ਹਨ। ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਸਾਰਿਆਂ ਲਈ ਲਾਜ਼ਮੀ ਹੈ ਤਾਂ ਜੋ ਕੋਰੋਨਾ ਦਾ ਖਤਰਾ ਘੱਟ ਹੋ ਸਕੇ।
ਰਮਜ਼ਾਨ ’ਤੇ ਮਹਾਰਾਸ਼ਟਰ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਰੋਜ਼ੇਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਘਰ ’ਚ ਹੀ ਨਮਾਜ਼ ਅਦਾ ਕਰਨ ਅਤੇ ਮਸਜਿਦਾਂ ਵਿਚ ਭੀੜ ਨਾ ਵਧਾਉਣ। ਇਸ ਰਮਜ਼ਾਨ ’ਤੇ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਤੇ ਧਾਰਮਿਕ ਪ੍ਰੋਗਰਾਮ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਇਲਾਵਾ ਰਮਜ਼ਾਨ ’ਤੇ ਗਲੀਆਂ ਜਾਂ ਸੜਕਾਂ ’ਤੇ ਕੋਈ ਆਰਜ਼ੀ ਸਟਾਲ ਨਹੀਂ ਲੱਗੇਗਾ। ਸਥਾਨਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਸਹਿਰੀ ਤੇ ਇਫਤਾਰੀ ਵੇਲੇ ਕਿਤੇ ਵੀ ਭੀੜ ਜਮ੍ਹਾ ਨਾ ਹੋਣ ਦੇਵੇ।