ਮਹਾਰਾਸ਼ਟਰ ਸਰਕਾਰ ਦਾ ਐਲਾਨ- ਸੂਬੇ ''ਚ 18 ਤੋਂ 44 ਸਾਲ ਦੇ ਸਾਰੇ ਲੋਕਾਂ ਨੂੰ ਮੁਫ਼ਤ ਲੱਗੇਗੀ ਵੈਕਸੀਨ

Thursday, Apr 29, 2021 - 01:19 PM (IST)

ਮਹਾਰਾਸ਼ਟਰ ਸਰਕਾਰ ਦਾ ਐਲਾਨ- ਸੂਬੇ ''ਚ 18 ਤੋਂ 44 ਸਾਲ ਦੇ ਸਾਰੇ ਲੋਕਾਂ ਨੂੰ ਮੁਫ਼ਤ ਲੱਗੇਗੀ ਵੈਕਸੀਨ

ਮੁੰਬਈ- ਕੋਰੋਨਾ ਦੇ ਵੱਧਦੇ ਪ੍ਰਕੋਪ ਵਿਚਾਲੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਸਰਕਾਰੀ ਹਸਪਤਾਲਾਂ 'ਚ 18-44 ਸਾਲ ਦੇ ਨਾਗਰਿਕਾਂ ਨੂੰ ਮੁਫ਼ਤ ਟੀਕਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਇਕ ਮੰਤਰੀ ਨੇ ਕਿਹਾ ਕਿ ਟੀਕੇ ਦੀਆਂ ਪੂਰੀਆਂ ਖੁਰਾਕਾਂ ਦੀਆਂ ਅਣਉਪਲੱਬਧਤਾ ਕਾਰਨ ਇਕ ਮਈ ਤੋਂ ਇਸ ਉਮਰ ਸਮੂਹ ਦਾ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਹੋ ਸਕੇਗਾ। ਠਾਕਰੇ ਨੇ ਇੱਥੇ ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਹ ਐਲਾਨ ਕੀਤਾ। ਬੈਠਕ ਤੋਂ ਬਾਅਦ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਸੂਬਾ ਸਰਕਾਰ ਇਸ ਉਮਰ ਵਰਗ ਦੇ 5.71 ਕਰੋੜ ਲੋਕਾਂ ਨੂੰ ਟੀਕਾ ਲਗਾਏਗੀ ਅਤੇ ਇਸ ਕਦਮ ਨਾਲ ਸੂਬੇ ਦੇ ਖਜ਼ਾਨੇ 'ਤੇ 6500 ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਟੀਕੇ ਦੀਆਂ ਪੂਰੀਆਂ ਖੁਰਾਕਾਂ ਦੀ ਅਣਉਲੱਬਧਤਾ ਕਾਰਨ ਇਕ ਮਈ ਤੋਂ ਇਹ ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਹੋ ਸਕੇਗੀ ਪਰ ਸੂਬਾ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਅਗਲੇ 6 ਮਹੀਨਿਆਂ 'ਚ ਨਾਗਰਿਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ

ਟੋਪੇ ਨੇ ਇਹ ਵੀ ਕਿਹਾ ਕਿ 18-44 ਸਾਲ ਦੇ ਲੋਕਾਂ ਨੂੰ ਸਰਕਾਰੀ ਟੀਕਾ ਕੇਂਦਰਾਂ 'ਤੇ ਮੁਫ਼ਤ ਟੀਕਾ ਲਗਾਇਆ ਜਾਵੇਗਾ ਪਰ ਉਨ੍ਹਾਂ ਨੂੰ ਨਿੱਜੀ ਸੰਸਥਾਵਾਂ 'ਚ ਭੁਗਤਾਨ ਕਰਨਾ ਹੋਵੇਗਾ। ਇਕ ਅਧਿਕਾਰੀ ਅਨੁਸਾਰ ਠਾਕਰੇ ਨੇ ਕਿਹਾ,''ਸੂਬਾ ਭਾਵੇਂ ਹੀ ਵਿੱਤੀ ਸਮੱਸਿਆਵਾਂ ਨਾਲ ਘਿਰਿਆ ਹੈ ਪਰ ਨਾਗਰਿਕਾਂ ਦੀ ਸਿਹਤ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੰਤਰੀ ਮੰਡਲ ਦੀ ਬੈਠਕ 'ਚ 18 ਤੋਂ 44 ਸਾਲ ਦੇ ਲੋਕਾਂ ਨੂੰ ਮੁਫ਼ਤ ਟੀਕਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ।''

ਇਹ ਵੀ ਪੜ੍ਹੋ : ਬੈਂਗਲੁਰੂ ’ਚ ਕੋਵਿਡ-19 ਤੋਂ ਪੀੜਤ 3000 ਲੋਕ ‘ਲਾਪਤਾ’, ਕਈਆਂ ਨੇ ਮੋਬਾਇਲ ਕੀਤੇ ਬੰਦ

ਮੁੱਖ ਮੰਤਰੀ ਨੇ ਕਿਹਾ,''ਟੀਕਾਕਰਨ ਇਸ 'ਤੇ ਆਧਾਰਤ ਹੋਵੇਗਾ ਕਿ ਸੂਬੇ ਨੂੰ ਕਿੰਨੇ ਟੀਕੇ ਦਿੱਤੇ ਜਾਂਦੇ ਹਨ। ਅੱਗੇ ਦਾ ਪ੍ਰੋਗਰਾਮ ਉਸੇ ਅਨੁਸਾਰ ਐਲਾਨ ਕੀਤਾ ਜਾਵੇਗਾ।'' ਟੋਪੇ ਨੇ ਕਿਹਾ ਕਿ ਇਸ ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਕੋਵਿਡ ਐਨ 'ਤੇ ਆਪਣਾ ਰਜਿਸਟਰੇਸ਼ਨ ਕਰਵਾਉਣਾ ਚਾਹੀਦਾ। ਉਨ੍ਹਾਂ ਨੇ ਟੀਕਾਕਰਨ ਕੇਂਦਰਾਂ 'ਤੇ ਭੀੜ ਨਹੀਂ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਅਸੀਂ ਸਾਰੇ ਜਾਣਨ ਨੂੰ ਇਛੁੱਕ ਹਨ ਕਿ ਕੀ ਇਕ ਮਈ ਤੋਂ ਟੀਕਾਕਰਨ ਸ਼ੁਰੂ ਹੋਵੇਗਾ। ਜਵਾਬ ਹੈ ਕਿ ਇਕ ਮਈ ਤੋਂ ਟੀਕਾਕਰਨ ਸ਼ੁਰੂ ਨਹੀਂ ਹੋਵੇਗਾ। ਕਾਰਨ ਹੈ ਕਿ ਸਾਡੇ ਕੋਲ ਫਿਲਹਾਲ ਟੀਕੇ ਉਪਲੱਬਧ ਨਹੀਂ ਹਨ।'' ਉਨ੍ਹਾਂ ਕਿਹਾ,''ਅਸੀਂ ਮੁਫ਼ਤ ਟੀਕਾ ਲਗਾਉਣ ਜਾ ਰਹੇ ਹਾਂ ਪਰ ਸਾਨੂੰ (18-44 ਸਾਲ ਉਮਰ ਵਰਗ) ਸਮਝਦਾਰੀ ਨਾਲ ਅੱਗੇ ਵਧਣਾ ਹੋਵੇਗਾ। ਕੋਵਿਨ ਐਪ ਦੀ ਵਰਤੋਂ ਜ਼ਰੂਰੀ ਹੈ। ਤੁਹਾਨੂੰ ਪਹਿਲਾਂ ਰਜਿਸਟਰੇਸ਼ਨ ਅਤੇ ਸਮਾਂ ਲੈਣਾ ਹੋਵੇਗਾ।''

ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News