ਮਹਾਰਾਸ਼ਟਰ ਸਰਕਾਰ ਨੇ ''ਆਨਲਾਕ 1.0'' ਦਾ ਕੀਤਾ ਐਲਾਨ, 3 ਜੂਨ ਤੋਂ ਬਾਹਰ ਨਿਕਲ ਸਕਣਗੇ ਲੋਕ
Sunday, May 31, 2020 - 05:56 PM (IST)
ਮੁੰਬਈ-ਮਹਾਰਾਸ਼ਟਰ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ 'ਚੋਂ ਇਕ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਹੁਣ ਤਾਲਾਬੰਦੀ 30 ਜੂਨ ਤੱਕ ਵਧਾ ਦਿੱਤਾ ਹੈ। ਊਧਵ ਸਰਕਾਰ ਨੇ 'ਆਨਲਾਕ 1.0' ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ 3 ਜੂਨ ਤੋਂ ਸਾਰੇ ਲੋਕਾਂ ਨੂੰ ਬਾਹਰ ਨਿਕਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਤਾਲਾਬੰਦੀ ਦੇ ਚੌਥੇ ਪੜਾਅ ਦੀ ਮਿਆਦ 31 ਮਈ ਨੂੰ ਸਮਾਪਤ ਹੋ ਰਹੀ ਹੈ। ਦੱਸ ਦੇਈਏ ਸ਼ਨੀਵਾਰ ਨੂੰ ਗ੍ਰਹਿ ਮੰਤਰਾਲੇ ਨੇ ਅਨਲਾਕ 1.0 ਦਾ ਐਲਾਨ ਕੀਤਾ ਸੀ, ਜਿਸ 'ਚ ਕਈ ਖੇਤਰਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।
ਮਹਾਰਾਸ਼ਟਰ 'ਚ ਜ਼ਰੂਰੀ ਕੰਮਾਂ ਨੂੰ ਛੱਡ ਕੇ ਪੂਰੇ ਸੂਬੇ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਕੋਰੋਨਾ ਦਾ ਇਕ ਕੇਸ ਵੀ ਲੁਕਾਉਣਾ ਨਹੀਂ । ਦੱਸ ਦੇਈਏ ਕਿ ਅੱਜ ਭਾਵ ਐਤਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਊਧਵ ਨੇ ਫੇਸਬੁੱਕ 'ਤੇ ਇਕ ਵੀਡੀਓ ਜਾਰੀ ਕਰਕੇ ਅਫਸਰਾਂ ਨੂੰ ਨਿਰਦੇਸ਼ ਦਿੱਤੇ।
ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਾਕਡਾਊਨ 'ਚ ਹੋਰ ਜ਼ਿਆਦਾ ਛੋਟ ਸਬੰਧੀ ਸ਼ਨੀਵਾਰ ਨੂੰ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਲਾਕਡਾਊਨ ਹਟਾਉਣ ਦਾ ਪਹਿਲਾਂ ਪੜਾਅ (ਅਨਲਾਕ1) ਦੱਸਿਆ ਹੈ। ਦੇਸ਼ ਭਰ 'ਚ 25 ਮਾਰਚ ਤੋਂ ਜਾਰੀ ਰਾਸ਼ਟਰਵਿਆਪੀ ਲਾਕਡਾਊਨ ਦਾ ਚੌਥਾ ਪੜਾਅ 31 ਮਈ ਨੂੰ ਸਮਾਪਤ ਹੋ ਰਿਹਾ ਹੈ।
ਮਹਾਰਾਸ਼ਟਰ ਦੀ ਹਾਲਤ ਸਭ ਤੋਂ ਖਰਾਬ-
ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ ਮਿਲੇ ਹਨ। ਇਸ ਸਮੇਂ ਸੂਬੇ 'ਚ ਲਗਭਗ 64168 ਕੋਰੋਨਾ ਪਾਜ਼ੇਟਿਵ ਮਾਮਲੇ ਹਨ ਜਦਕਿ 2197 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ-- ਮਹਾਰਾਸ਼ਟਰ ਪੁਲਸ 'ਤੇ ਕੋਰੋਨਾ ਦੀ ਮਾਰ, ਪਿਛਲੇ 24 ਘੰਟਿਆਂ 'ਚ 91 ਨਵੇਂ ਮਾਮਲੇ