'ਮਹਾਰਾਸ਼ਟਰ ਸਰਕਾਰ ਆਕਸੀਜਨ ਸਪਲਾਈ ਲਈ ਕੇਂਦਰ ਦੇ ਪੈਰ ਛੂਹਣ ਲਈ ਵੀ ਤਿਆਰ'
Friday, Apr 23, 2021 - 03:44 AM (IST)
ਮੁੰਬਈ - ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਅਤੇ ਮੈਡੀਕਲ ਆਕਸੀਜਨ ਦੀ ਕਮੀ ਵਿਚਾਲੇ ਪ੍ਰਦੇਸ਼ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਕਸੀਜਨ ਦੀ ਜ਼ਰੂਰੀ ਸਪਲਾਈ ਕਰਣ ਵਿੱਚ ਮਦਦ ਕਰਦੀ ਹੈ ਤਾਂ ਰਾਜ ਸਰਕਾਰ ਉਨ੍ਹਾਂ ਦੇ ਪੈਰ ਛੂਹਣ ਲਈ ਵੀ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ਲੋਕਾਂ ਦੀ ਜ਼ਿੰਦਗੀ ਦੀ ਹਿਫਾਜ਼ਤ ਲਈ ਰਾਜ ਸਰਕਾਰ ਕੁੱਝ ਵੀ ਕਰਣ ਲਈ ਤਿਆਰ ਹੈ। ਅਸੀਂ ਬੇਹੱਦ ਈਮਾਨਦਾਰੀ ਨਾਲ ਬੇਨਤੀ ਕਰ ਰਹੇ ਹਾਂ... ਇੱਥੇ ਤੱਕ ਕਿ ਜ਼ਰੂਰਤ ਮੁਤਾਬਕ ਲਿਕਵਿਡ ਮੈਡੀਕਲ ਆਕਸੀਜਨ ਦੀ ਸਪਲਾਈ ਲਈ ਕੇਂਦਰ ਦੇ ਪੈਰ ਛੂਹਣ ਲਈ ਵੀ ਤਿਆਰ ਹਾਂ।
ਇਹ ਵੀ ਪੜ੍ਹੋ- ਆਕਸੀਜਨ ਦੀ ਘਾਟ ਦੀ ਸ਼ਿਕਾਇਤ ਕੀਤੀ ਤਾਂ ਮੰਤਰੀ ਨੇ ਕਿਹਾ- 'ਜ਼ਿਆਦਾ ਬੋਲੇਂਗਾ ਤਾਂ ਦੋ ਪੈਣਗੀਆਂ'
ਟੋਪੇ ਨੇ ਕਿਹਾ, ‘ਰਾਜਾਂ ਵਿਚਾਲੇ ਆਕਸੀਜਨ ਦੇ ਵੰਡ ਦਾ ਅਧਿਕਾਰ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਹੈ। ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋ ਕਰਣੀ ਚਾਹੀਦੀ ਹੈ ਅਤੇ ਇਹ ਯਕੀਨੀ ਕਰਣਾ ਚਾਹੀਦਾ ਹੈ ਕਿ ਮਹਾਰਾਸ਼ਟਰ ਨੂੰ ਜ਼ਿਆਦਾ ਆਕਸੀਜਨ ਮਿਲੇ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਆਕਸੀਜਨ ਲੈ ਜਾਣ ਵਾਲੇ ਟੈਂਕਰਾਂ ਨੂੰ ‘ਗਰੀਨ ਕੋਰੀਡੋਰ’ ਉਪਲੱਬਧ ਹੋਵੇ ਤਾਂਕਿ ਉਹ ਜਲਦੀ ਮੰਜ਼ਿਲ 'ਤੇ ਪਹੁੰਚ ਸਕਣ। ਉਨ੍ਹਾਂ ਕਿਹਾ, ‘ਮੈਂ ਕੇਂਦਰ ਨੂੰ ਵਾਰ-ਵਾਰ ਇਹ ਅਪੀਲ ਕਰ ਰਿਹਾ ਹਾਂ।'
ਇਹ ਵੀ ਪੜ੍ਹੋ- ਨਿੱਜੀ ਹਸਪਤਾਲ ਦੀ ਸ਼ਰਮਨਾਕ ਕਰਤੂਤ, ਕੋਰੋਨਾ ਮਰੀਜ਼ ਦੇ ਗਹਿਣੇ ਲਾਹ ਸੌਂਪ ਦਿੱਤੀ ਮ੍ਰਿਤਕ ਦੇਹ
ਦੂਜੇ ਪਾਸੇ ਰਾਜੇਸ਼ ਟੋਪੇ ਨੇ ਕਿਹਾ ਕਿ ਕੇਂਦਰ ਵੱਲੋਂ ਰਾਜ ਨੂੰ ਰੈਮਡੇਸਿਵਿਰ ਦੀ ਰੋਜ਼ਾਨਾ 26,000 ਇੰਜੈਕਸ਼ਨ ਅਲਾਟ ਕੀਤੀ ਜਾ ਰਹੀ ਹੈ ਜਦੋਂ ਕਿ ਨਿੱਤ 50,000 ਇੰਜੈਕਸ਼ਨ ਦੀ ਜ਼ਰੂਰਤ ਹੈ। ਟੋਪੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕੋਵਿਡ-19 ਇਨਫੈਕਸ਼ਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਲਈ ਰੈਮਡੇਸਿਵਿਰ ਦਵਾਈ ਦੀ ਵੰਡ ਨੂੰ ਵਧਾਉਣ ਲਈ ਕੇਂਦਰ ਨੂੰ ਪੱਤਰ ਲਿਖਣਗੇ। ਉਨ੍ਹਾਂ ਕਿਹਾ, ਰਾਜ ਸਰਕਾਰ ਨੂੰ ਰੋਜ਼ਾਨਾ 50,000 ਰੈਮਡੇਸਿਵਿਰ ਇੰਜੈਕਸ਼ਨ ਦੀ ਜ਼ਰੂਰਤ ਹੈ ਪਰ ਕੇਂਦਰ ਵੱਲੋਂ ਰੋਜ਼ਾਨਾ 26,000 ਇੰਜੈਕਸ਼ਨ ਅਲਾਟ ਹੋਏ ਹਨ। ਇਹ ਅਗਲੇ 10 ਦਿਨਾਂ ਲਈ ਹੈ। ਬਹੁਤ ਗੰਭੀਰ ਹਾਲਤ ਹੈ ਕਿਂਉਕਿ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਇਸ ਦਵਾਈ ਦੇ ਇਸਤੇਮਾਲ ਨਾਲ ਜਾਨ ਬੱਚ ਸਕਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।