ਮਹਾਰਾਸ਼ਟਰ ''ਚ ਜਿਲੇਟਿਨ ਦੀਆਂ 12 ਹਜ਼ਾਰ ਛੜਾਂ ਨਾਲ ਇਕ ਵਿਅਕਤੀ ਗ੍ਰਿਫ਼ਤਾਰ

05/18/2021 6:47:25 PM

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਦੇ ਕਾਰਿਵਲੀ 'ਚ ਜਿਲੇਟਿਨ ਦੀਆਂ 12 ਹਜ਼ਾਰ ਛੜਾਂ ਨਾਲ ਭਰੇ 63 ਬਕਸੇ ਅਤੇ 3,008 ਵਿਸਫ਼ੋਟਕਾਂ ਨਾਲ ਭਰੇ 4 ਬਕਸੇ ਬਰਾਮਦ ਕੀਤੇ ਗਏ ਅਤੇ ਇਸ ਸੰਬੰਧ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੀਨੀਅਰ ਪੁਲਸ ਇੰਸਪੈਕਟਰ ਕ੍ਰਿਸ਼ਨਾ ਕੋਕਨੀ ਨੇ ਮੰਗਲਵਾਰ ਨੂੰ ਦੱਸਿਆ ਕਿ ਠਾਣੇ ਪੁਲਸ ਦੀ ਅਪਰਾਧ ਸ਼ਾਖਾ ਇਕਾਈ ਇਕ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਚਿੰਚੋਟੀ ਰੋਡ ਸਥਿਤ ਇਕ ਕੰਪਨੀ ਦੇ ਕੰਪਲੈਕਸ 'ਤੇ ਸੋਮਵਾਰ ਨੂੰ ਛਾਪਾ ਮਾਰਿਆ।

ਕੋਕਨੀ ਨੇ ਕਿਹਾ,''63 ਬਕਸਿਆਂ 'ਚ ਮਿਲੀ ਜਿਲੇਟਿਨ ਦੀਆਂ 12 ਹਜ਼ਾਰ ਛੜਾਂ ਅਤੇ ਚਾਰ ਬਕਸਿਆਂ 'ਚ ਮਿਲੇ 3,008 ਵਿਸਫ਼ੋਟਕਾਂ ਦੀ ਕੀਮਤ 2,42,600 ਰੁਪਏ ਹੈ। ਬਿਨਾਂ ਮਨਜ਼ੂਰੀ ਦੇ ਇਸ ਤਰ੍ਹਾਂ ਦੀ ਸਮੱਗਰੀ ਰੱਖਣ ਦੇ ਦੋਸ਼ 'ਚ ਉਸ ਦਫ਼ਤਰ, ਜਿੱਥੇ ਛਾਪਾ ਮਾਰਿਆ ਗਿਆ ਸੀ ਦੇ ਮਾਲਕ ਗੁਰੂਨਾਥ ਕਾਸ਼ੀਨਾਥ ਮਹਾਤਰੇ ਨੂੰ ਆਈ.ਪੀ.ਸੀ. ਅਤੇ ਵਿਸਫ਼ੋਟਕ ਕਾਨੂੰਨ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।'' ਅਧਿਕਾਰੀ ਨੇ ਦੱਸਿਆ ਕਿ ਭਿਵੰਡੀ ਦੀ ਭੋਈਵਾੜਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਲੇਟਿਨ ਦੀਆਂ ਇਹ ਛੜਾਂ ਅਤੇ ਵਿਸਫ਼ੋਟਕ ਕਿੱਥੋਂ ਪ੍ਰਾਪਤ ਕੀਤੇ ਗਏ ਹਨ ਅਤੇ ਇਹ ਸਮੱਗਰੀ ਇੱਥੇ ਕਿਉਂ ਰੱਖੀ ਗਈ ਸੀ।


DIsha

Content Editor

Related News