ਮਹਾਰਾਸ਼ਟਰ: ਮੰਡਵਾ ਤੱਟ 'ਤੇ ਪਲਟੀ ਕਿਸ਼ਤੀ, ਸੁਰੱਖਿਅਤ ਬਾਹਰ ਕੱਢੇ 88 ਯਾਤਰੀ

Saturday, Mar 14, 2020 - 03:38 PM (IST)

ਮਹਾਰਾਸ਼ਟਰ: ਮੰਡਵਾ ਤੱਟ 'ਤੇ ਪਲਟੀ ਕਿਸ਼ਤੀ, ਸੁਰੱਖਿਅਤ ਬਾਹਰ ਕੱਢੇ 88 ਯਾਤਰੀ

ਮੁੰਬਈ—ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ’ਚ ਅੱਜ ਭਾਵ ਸ਼ਨੀਵਾਰ ਸਵੇਰਸਾਰ ਮੰਡਵਾ ਤੱਟ ’ਤੇ ਇਕ ਕਿਸ਼ਤੀ ਪਲਟ ਗਈ। ਕਿਸ਼ਤੀ ’ਚ ਲਗਭਗ 88 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੱਜ ਸਵੇਰਸਾਰ ਲਗਭਗ 10 ਵਜੇ ਮੰਡਵਾ ਤੋਂ ਰਵਾਨਾ ਹੋਣ ਤੋਂ ਕੁਝ ਦੇਰ ਬਾਅਦ 88 ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਚੱਟਾਨ ਨਾਲ ਟਕਰਾ ਗਈ। ਚੱਟਾਨ ਨਾਲ ਟਕਰਾਉਣ ਤੋਂ ਬਾਅਦ ਕਿਸ਼ਤੀ ’ਚ ਪਾਣੀ ਭਰਨ ਲੱਗਾ, ਜਿਸ ਕਾਰਨ ਕਿਸ਼ਤੀ ਡੁੱਬਣ ਲੱਗੀ। ਤਰੁੰਤ ਮਰੀਨ ਪੁਲਸ ਅਤੇ ਹੋਰ ਏਜੰਸੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਬਚਾਅ ਮੁਹਿੰਮ ਚਲਾ ਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। 

PunjabKesari


author

Iqbalkaur

Content Editor

Related News