ਮਹਾਰਾਸ਼ਟਰ : ਗੰਭੀਰ ਰੂਪ ਨਾਲ ਕੋਰੋਨਾ ਪੀੜਤ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ
Tuesday, Apr 20, 2021 - 01:22 PM (IST)

ਠਾਣੇ- ਕੋਵਿਡ-19 ਨਾਲ ਗੰਭੀਰ ਰੂਪ ਨਾਲ ਪੀੜਤ 7 ਮਹੀਨਿਆਂ ਦੀ ਗਰਭਵਤੀ ਜਨਾਨੀ ਨੇ ਇੱਥੇ ਕਲਿਆਣ ਕਸਬੇ ਦੇ ਇਕ ਹਸਪਤਾਲ 'ਚ ਬੱਚੇ ਨੂੰ ਸੁਰੱਖਿਅਤ ਜਨਮ ਦਿੱਤਾ। ਕਲਿਆਣ-ਡੋਂਬਿਵਲੀ ਨਗਰ ਨਿਗਮ (ਕੇ.ਡੀ.ਐੱਮ.ਸੀ.) ਦੇ ਬੁਲਾਰੇ ਨੇ ਦੱਸਿਆ ਕਿ 37 ਸਾਲਾ ਜਨਾਨੀ ਨੂੰ ਗੰਭੀਰ ਸਥਿਤੀ 'ਚ ਇੱਥੇ 'ਆਰਟ ਗੈਲਰੀ' ਸਥਿਤ ਇਕ ਸਰਕਾਰੀ ਕੋਵਿਡ-19 ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ। ਅਧਿਕਾਰੀ ਨੇ ਇਕ ਬਿਆਨ 'ਚ ਦੱਸਿਆ ਕਿ ਜਨਾਨੀ ਨੇ ਸੋਮਵਾਰ ਨੂੰ ਨਾਰਮਲ ਡਿਲੀਵਰੀ ਰਾਹੀਂ ਮੁੰਡੇ ਨੂੰ ਜਨਮ ਦਿੱਤਾ।
ਇਹ ਵੀ ਪੜ੍ਹੋ : ਵਿਆਹਾਂ ’ਤੇ ਪਿਆ ਕੋਰੋਨਾ ਦਾ ਪਰਛਾਵਾਂ, ਅਪ੍ਰੈਲ-ਮਈ ’ਚ ਤੈਅ ਵਿਆਹ ਕੀਤੇ ਗਏ ਮੁਲਤਵੀ
ਉਨ੍ਹਾਂ ਦਾਅਵਾ ਕੀਤਾ ਕਿ ਕੇ.ਡੀ.ਐੱਮ.ਸੀ. ਸੰਚਾਲਤ ਕੋਵਿਡ-19 ਹਸਪਤਾਲ 'ਚ ਕਿਸੇ ਗਰਭਵਤੀ ਮਰੀਜ਼ ਦੀ ਨਾਰਮਲ ਡਿਲੀਵਰੀ ਪਹਿਲੀ ਵਾਰ ਹੋਈ ਹੈ। ਬਿਆਨ 'ਚ ਦੱਸਿਆ ਗਿਆ ਕਿ ਨਵਜਾਤ ਸ਼ਿਸ਼ੂ ਦਾ ਭਾਰ ਘੱਟ ਹੈ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ ਦੀ ਨਵਜਾਤ ਮੈਡੀਕਲ ਇਕਾਈ (ਐੱਨ.ਏ.ਆਈ.ਸੀ.ਯੂ.) 'ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਂ ਅਤੇ ਬੱਚੇ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਬਾਜ ਨਹੀਂ ਆ ਰਹੇ ਲੋਕ, ਤਾਲਾਬੰਦੀ ਤੋਂ ਬਾਅਦ ਵੀ ਸਬਜ਼ੀ ਮੰਡੀ ’ਚ ਲੱਗੀ ਭਾਰੀ ਭੀੜ