ਮਹਾਰਾਸ਼ਟਰ ''ਚ ਮਾਸੂਮਾਂ ''ਤੇ ਮੰਡਰਾਇਆ ਕੋਰੋਨਾ ਸੰਕਟ, 43 ਦਿਨਾਂ ''ਚ 76 ਹਜ਼ਾਰ ਤੋਂ ਵੱਧ ਬੱਚੇ ਹੋਏ ਪਾਜ਼ੇਟਿਵ

Sunday, May 16, 2021 - 10:17 AM (IST)

ਮਹਾਰਾਸ਼ਟਰ ''ਚ ਮਾਸੂਮਾਂ ''ਤੇ ਮੰਡਰਾਇਆ ਕੋਰੋਨਾ ਸੰਕਟ, 43 ਦਿਨਾਂ ''ਚ 76 ਹਜ਼ਾਰ ਤੋਂ ਵੱਧ ਬੱਚੇ ਹੋਏ ਪਾਜ਼ੇਟਿਵ

ਮੁੰਬਈ- ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਉੱਥੇ ਹੀ ਇਸ ਬੀਮਾਰੀ ਨਾਲ ਸਭ ਤੋਂ ਪ੍ਰਭਾਵਿਤ ਮਹਾਰਾਸ਼ਟਰ 'ਚ ਮਾਸੂਮ ਬੱਚੇ ਵੀ ਸੁਰੱਖਿਅਤ ਨਹੀਂ ਹਨ। ਸੂਬੇ 'ਚ ਬੀਤੇ 43 ਦਿਨਾਂ 'ਚ 10 ਸਾਲ ਤੋਂ ਘੱਟ ਉਮਰ ਦੇ 76,401 ਬੱਚੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। 2021 'ਚ ਇਕ ਜਨਵਰੀ ਤੋਂ 12 ਮਈ ਤੱਕ 10 ਸਾਲ ਦੀ ਉਮਰ ਤੋਂ ਹੇਠਾਂ 1,06,222 ਬੱਚੇ ਕੋਰੋਨਾ ਪਾਜ਼ੇਟਿਵ ਹੋਏ ਹਨ। ਬੱਚਿਆਂ 'ਤੇ ਮਹਾਮਾਰੀ ਦੇ ਵੱਧਦੇ ਪ੍ਰੋਕਪ ਨੂੰ ਦੇਖਦੇ ਹੋਏ ਹਸਪਤਾਲਾਂ 'ਚ ਬੱਚਿਆਂ ਲਈ ਆਈ.ਸੀ.ਯੂ. ਬਣਾਏ ਜਾ ਰਹੇ ਹਨ। ਸੂਬੇ 'ਚ ਬੀਤੇ ਸਾਲ 2020 'ਚ 67,110 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਬੱਚਿਆਂ 'ਤੇ ਮੰਡਰਾਉਂਦੇ ਖ਼ਤਰੇ ਦਾ ਖ਼ਦਸ਼ਾ ਦੇਖਦੇ ਹੋਏ ਮਹਾਰਾਸ਼ਟਰ ਦੇ ਹਸਪਤਾਲ ਪਹਿਲਾਂ ਤੋਂ ਚੌਕਸ ਹੋ ਗਏ ਹਨ ਅਤੇ ਹੁਣ ਤੋਂ ਤਿਆਰੀ 'ਚ ਜੁਟ ਗਏ ਹਨ। ਮਹਾਰਾਸ਼ਟਰ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਕਰੀਬ 70 ਫੀਸਦੀ ਬੱਚਿਆਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ ਪਰ ਐਂਟੀਬਾਡੀ ਪਾਜ਼ੇਟਿਵ ਹੈ। ਅਜਿਹੇ ਬੱਚੇ ਗੰਭੀਰ ਹਾਲਤ 'ਚ ਹਸਪਤਾਲ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਇਕ ਹੋਰ ਆਫ਼ਤ, ਹਰਿਆਣਾ 'ਚ ਬਲੈਕ ਫੰਗਸ 'ਨੋਟੀਫ਼ਾਇਡ ਬੀਮਾਰੀ' ਘੋਸ਼ਿਤ

ਡਾਕਟਰ ਨੇ ਦੱਸਿਆ ਕਿ ਅਜਿਹੇ ਬੱਚਿਆਂ ਦੀ ਗਿਣਤੀ ਬਹੁਤ ਵੱਧੀ ਹੈ, 60-70 ਫੀਸਦੀ ਬੱਚੇ ਬੁਖ਼ਾਰ ਨਾਲ ਆ ਰਹੇ ਹਨ, ਡਾਇਰੀਆ ਦੀ ਸ਼ਿਕਾਇਤ ਹੈ, ਇੰਚਿੰਗ, ਸਕਿਨ 'ਤੇ ਰੈਸ਼, ਇਹ ਸਾਰੀਆਂ ਸ਼ਿਕਾਇਤਾਂ ਨਾਲ ਆ ਰਹੇ ਹਨ। 60-70 ਫੀਸਦੀ ਬੱਚੇ ਜਾਂਚ 'ਚ ਕੋਵਿਡ ਐਂਟੀਬਾਡੀ ਪਾਜ਼ੇਟਿਵ ਆ ਰਹੇ ਹਨ। ਇਹ MIS-C ਕੈਟੇਗਰੀ ਦੇ ਬੱਚੇ ਹਨ, ਜਸਿ ਦੇ ਤਿੰਨ ਟਾਈਪ ਹੁੰਦੇ ਹਨ। ਪਹਿਲਾਂ- ਮਾਈਲਡ ਬੁਖ਼ਾਰ, ਦੂਜਾ ਹਾਈ ਫੀਵਰ, ਹਾਈ ਇਨਫਲੇਮੈਟ੍ਰਾ ਸਾਈਨ ਅਤੇ ਤੀਜੀ ਕੈਟੇਗਰੀ 'ਚ ਬੱਚਾ ਬੁਰੀ ਹਾਲਤ ਨਾਲ ਆਉਂਦਾ ਹੈ। ਅਜਿਹੇ 'ਚ ਬੀਪੀ ਬਹੁਤ ਘੱਟ ਹੁੰਦਾ ਹੈ, ਜਲਦੀ ਜਾਂਚ ਅਤੇ ਇਲਾਜ ਨਾ ਮਿਲੇ ਤਾਂ ਵੱਡਾ ਖ਼ਤਰਾ ਰਹਿੰਦਾ ਹੈ। ਹਾਈ ਸਟੇਰੌਈਡ ਦੇਣਾ ਪੈਂਦਾ ਹੈ, ਵੈਂਟੀਲੇਟਰ ਸਪੋਰਟ ਦੇਣਾ ਪੈਂਦਾ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਕੋਰੋਨਾ ਵਾਇਰਸ ਨਾਲ ਪੀੜਤ ਮਾਂ ਨੇ ਦਿੱਤਾ ਸਿਹਤਮੰਦ ਬੱਚੀ ਨੂੰ ਜਨਮ


author

DIsha

Content Editor

Related News