ਮਹਾਰਾਸ਼ਟਰ ''ਚ ਕਾਂਗਰਸ ਨੂੰ ਝਟਕਾ, ਵਿਧਾਇਕ ਕੈਲਾਸ਼ ਗੋਰਾਂਟਿਆਲ ਨੇ ਦਿੱਤਾ ਅਸਤੀਫਾ

Sunday, Jan 05, 2020 - 08:41 AM (IST)

ਮਹਾਰਾਸ਼ਟਰ ''ਚ ਕਾਂਗਰਸ ਨੂੰ ਝਟਕਾ, ਵਿਧਾਇਕ ਕੈਲਾਸ਼ ਗੋਰਾਂਟਿਆਲ ਨੇ ਦਿੱਤਾ ਅਸਤੀਫਾ

ਮੁੰਬਈ—ਮਹਾਰਾਸ਼ਟਰ 'ਚ ਊਧਵ ਠਾਕਰੇ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਤੋਂ ਬਾਅਦ ਬਗਾਵਤ ਦੇ ਸੁਰ ਉੱਠਣ ਲੱਗੇ ਹਨ। ਹੁਣ ਜਾਲਨਾ ਤੋਂ ਕਾਂਗਰਸ ਵਿਧਾਇਕ ਕੈਲਾਸ਼ ਗੋਰਾਂਟਿਆਲ ਨੇ ਅਸਤੀਫਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੈਬਨਿਟ 'ਚ ਥਾਂ ਨਾਲ ਮਿਲਣ ਤੋਂ ਨਿਰਾਜ਼ ਗੋਰਾਂਟਿਆਲ ਨੇ ਕਿਹਾ ਹੈ ਕਿ ਮੈਂ ਪਾਰਟੀ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਮੈਂ ਤੀਜੀ ਵਾਰ ਵਿਧਾਇਕ ਚੁਣਿਆ ਗਿਆ ਹਾਂ ਅਤੇ ਲੋਕਾਂ ਲਈ ਕੰਮ ਕੀਤਾ ਹੈ ਪਰ ਫਿਰ ਵੀ ਮੈਨੂੰ ਮੰਤਰੀ ਨਹੀਂ ਬਣਾਇਆ ਗਿਆ ਹੈ।

ਦੱਸਣਯੋਗ ਹੈ ਸ਼ਨੀਵਾਰ ਨੂੰ ਕਾਂਗਰਸ ਕਮੇਟੀ ਦੀ ਹੋਈ ਮੀਟਿੰਗ 'ਚ ਜਾਲਨਾ ਤੋਂ ਵਿਧਾਇਕ ਕੈਲਾਸ਼ ਗੋਰਾਂਟਿਆਲ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਗੋਰਾਂਟਿਆਲ ਜਾਲਨਾ ਤੋਂ ਸ਼ਿਵਸੈਨਾ ਦੇ ਅਰਜੁਨ ਕੋਟਕਰ ਨੂੰ ਵਿਧਾਨ ਸਭਾ ਚੋਣਾਂ 'ਚ ਹਰਾ ਕੇ ਵਿਧਾਇਕ ਬਣੇ ਸਨ।


author

Iqbalkaur

Content Editor

Related News